ਜਗਜੀਤ ਸਿੰਘ ਡੱਲੇਵਾਲ ਨੂੰ ਲੱਗਿਆ ਗਹਿਰਾ ਸਦਮਾ,ਮੈਡੀਕਲ ਦੀ ਪੜ੍ਹਾਈ ਕਰ ਰਹੀ ਪੋਤਰੀ ਰਾਜਨਦੀਪ ਕੌਰ ਦਾ ਹੋਇਆ ਦਿਹਾਂਤ
ਨਿਊਜ਼ ਪੰਜਾਬ
14 ਫਰਵਰੀ 2025
ਜਗਜੀਤ ਸਿੰਘ ਜੀ ਡੱਲੇਵਾਲ ਨੂੰ ਗਹਿਰਾ ਸਦਮਾ ਲੱਗਾ ਹੈ। ਦਰਅਸਲ ਡੱਲੇਵਾਲ ਦੀ ਹੋਣਹਾਰ ਪੋਤਰੀ ਰਾਜਨਦੀਪ ਕੌਰ ਜੋ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ । ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿਚ ਦਾਖਲ ਸਨ। ਰਾਜਨਦੀਪ ਕੌਰ ਕਲ੍ਹ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ । ਪੂਰੇ ਪਰਿਵਾਰ ਸਕੇ ਸਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ । ਡੱਲੇਵਾਲ ਲਈ ਇਹ ਦੁੱਖ ਉਦੋਂ ਹੋਰ ਵੀ ਵੱਡਾ ਹੋ ਗਿਆ ਜਦੋਂ ਡੱਲੇਵਾਲ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਬੱਚੀ ਦੇ ਅੰਤਮ ਸੰਸਕਾਰ ਉੱਪਰ ਨਹੀਂ ਪਹੁੰਚ ਸਕੇ । ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਯੋਗ ਅਸਥਾਨ ਬਖਸ਼ਣ । ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।