ਵੱਡੀ ਖਬਰ – ਇਟਲੀ ਨੇ ਕਰੋਨਾ ਦੇ ਇਲਾਜ਼ ਲਈ ਟੀਕਾ ਤਿਆਰ ਕਰ ਲੈਣ ਦਾ ਕੀਤਾ ਦਾਅਵਾ

ਰੋਮ,6 ਮਈ (ਨਿਊਜ਼ ਪੰਜਾਬ) ਅੱਜ ਇਟਲੀ ਨੇ ਐਲਾਨ
ਕੀਤਾ ਹੈ ਕਿ ਉਸਨੇ ਕੋਰੋਨਵਾਇਰਸ ਦੇ ਇਲਾਜ ਲਈ ਇੱਕ ਟੀਕਾ
ਵਿਕਸਤ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਇਹ ਟੀਕਾ
ਮਨੁੱਖਾਂ ਉੱਤੇ ਕੰਮ ਕਰਦਾ ਹੈ। ਇਟਲੀ ਨੇ ਇਸ ਨੂੰ ਦੁਨੀਆ
 ਦਾ ਪਹਿਲਾ ਟੀਕਾ ਹੋਣ ਦਾ ਦਾਅਵਾ ਕੀਤਾ ਹੈ। 
ਅਰਬ ਦੀ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਰੋਮ ਦੇ ਛੂਤ
ਵਾਲੀਆਂ ਬਿਮਾਰੀਆਂ ਦੇ ਹਸਪਤਾਲ ‘ਸਪਲੰਗਾਨੀ’ ਵਿੱਚ
ਟੈਸਟ ਕੀਤਾ ਗਿਆ ਹੈ। ਇਸ ਟੀਕੇ ਨਾਲ ਚੂਹਿਆਂ 'ਤੇ 
ਐਂਟੀਬਾਡੀਜ਼ ਤਿਆਰ ਕੀਤੀਆਂ ਗਈਆਂ ਹਨ। ਇਹ ਐਂਟੀਬਾਡੀਜ਼ 
ਵਾਇਰਸ ਨੂੰ ਸੈੱਲਾਂ ਤੇ ਹਮਲਾ ਕਰਨ ਤੋਂ ਰੋਕਦੀ ਹੈ।

ਦਾਅਵੇ ਅਨੁਸਾਰ ਇਹ ਟੀਕਾ ਮਨੁੱਖੀ ਸੈੱਲਾਂ ਤੇ ਵੀ ਕੰਮ ਕਰਦਾ
 ਹੈ । ਇਹ ਟੇਕੀਜ ਬਾਇਓਟਿਕ ਕੰਪਨੀ ਦੁਆਰਾ ਤਿਆਰ
 ਕੀਤਾ ਗਿਆ ਹੈ । ਕੰਪਨੀ ਦੇ ਸੀਈਓ ਲੂਗੀ ਓਰਸ਼ਾਚਯੋ ਨੇ
ਨਿਊਜ਼ ਏਜੰਸੀ ਏਐਨਐਸਏ ਨੂੰ ਦੱਸਿਆ ਕਿ ਇਟਲੀ ਚ ਬਣੇ
 ਸਾਡੇ ਇਸ ਟੀਕੇ ਦੀ ਜਾਂਚ ਆਖਰੀ ਪੜਾਅ ਤੇ ਹੈ । 
ਬਹੁਤ ਜਲਦੀ ਇਸ ਦਾ ਮਨੁੱਖੀ ਟੈਸਟ ਵੀ ਕਰ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਇਜ਼ਰਾਈਲ ਨੇ ਵੀ ਦਵਾਈ ਤਿਆਰ ਕਰ ਲੈਣ ਦਾ 
ਦਾਅਵਾ ਕੀਤਾ ਹੈ।