ਮੁੱਖ ਖ਼ਬਰਾਂਭਾਰਤ

ਬਜਟ 2025-ਕੈਂਸਰ ਦੀ ਦਵਾਈ ਤੋਂ ਲੈ ਕੇ ਮੋਬਾਈਲ ਬੈਟਰੀ ਤੱਕ, ਬਜਟ ਵਿੱਚ ਇਹ ਚੀਜ਼ਾਂ ਹੋਈਆਂ ਸਸਤੀਆਂ

ਨਿਊਜ਼ ਪੰਜਾਬ

1 ਫਰਵਰੀ 2025

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਹੈ। ਲਗਾਤਾਰ 8ਵੀਂ ਵਾਰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਵਿੱਤ ਮੰਤਰੀ ਨੇ ਇਸਨੂੰ ਉਮੀਦਾਂ ਦਾ ਬਜਟ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਸਾਰੇ ਵਰਗਾਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਆਓ ਦੇਖਦੇ ਹਾਂ ਕਿ ਬਜਟ ਵਿੱਚ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਅਤੇ ਕਿਹੜੀਆਂ ਮਹਿੰਗੀਆਂ ਚੀਜ਼ਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਇਹ ਚੀਜ਼ਾਂ ਹੋਈਆਂ ਸਸਤੀਆਂ

ਮੋਬਾਈਲ ਫੋਨ ਹੋਏ ਸਸਤੇ

ਕੈਂਸਰ ਦੀਆਂ ਦਵਾਈਆਂ

ਮੈਡੀਕਲ ਉਪਕਰਣ

LCD, LED

6 ਜੀਵਨ ਰੱਖਿਅਕ

82 ਵਸਤੂਆਂ ਤੋਂ ਸੈੱਸ ਹਟਾਉਣ ਦਾ ਐਲਾਨ

ਭਾਰਤ ਵਿੱਚ ਬਣੇ ਕੱਪੜੇ

ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ‘ਤੇ ਟੈਕਸ ਵਿੱਚ ਰਾਹਤ ਦਿੱਤੀ ਹੈ। ਇਸ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਸਸਤੀਆਂ ਹੋ ਸਕਦੀਆਂ ਹਨ।

ਚਮੜੇ ਅਤੇ ਇਸ ਦੇ ਉਤਪਾਦਾਂ ‘ਤੇ ਟੈਕਸ ਘਟਾ ਦਿੱਤੇ ਗਏ ਹਨ, ਜਿਸ ਨਾਲ ਚੀਜ਼ਾਂ ਸਸਤੀਆਂ ਹੋ ਜਾਣਗੀਆਂ।