ਬਜਟ 2025: ਬਜਟ ‘ਚ ਮਿਡਲ ਕਲਾਸ ਲਈ ਵੱਡਾ ਐਲਾਨ, ਹੁਣ 12 ਲੱਖ ਰੁਪਏ ਤੱਕ ਨਹੀਂ ਦੇਣਾ ਪਵੇਗਾ ਟੈਕਸ
ਨਵੀਂ ਦਿੱਲੀ:1 ਫਰਵਰੀ 2025
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ‘ਚ ਦੇਸ਼ ਦਾ ਆਮ ਬਜਟ ਪੇਸ਼ ਕਰ ਰਹੀ ਹੈ। ਇਹ ਮੋਦੀ 3.0 ਦਾ ਪਹਿਲਾ ਆਮ ਬਜਟ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਦੌਰਾਨ ਨਵੇਂ ਇਨਕਮ ਟੈਕਸ ਬਿੱਲ ਦਾ ਐਲਾਨ ਕੀਤਾ ਹੈ। ਵਿਕਸਤ ਭਾਰਤ ਵੱਲ ਸਾਡੀ ਯਾਤਰਾ ਵਿੱਚ ਆਮ ਲੋਕਾਂ ਦਾ ਵੱਡਾ ਯੋਗਦਾਨ ਹੈ। ਵਿੱਤ ਮੰਤਰੀ ਨੇ ਕਿਹਾ ਕਿ 12 ਲੱਖ ਰੁਪਏ ਦੀ ਆਮਦਨ ਹੋਣ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਯਾਨੀ ਜੇਕਰ ਤੁਸੀਂ ਨਿਵੇਸ਼ ਕੀਤਾ ਹੈ ਤਾਂ ਤੁਹਾਨੂੰ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜਦੋਂ ਕਿ ਜੇਕਰ ਤੁਹਾਡੀ ਆਮਦਨ 24 ਲੱਖ ਰੁਪਏ ਤੋਂ ਵੱਧ ਹੈ ਤਾਂ ਤੁਹਾਨੂੰ 30% ਟੈਕਸ ਦੇਣਾ ਹੋਵੇਗਾ। ਜਦੋਂ ਕਿ ਜੇਕਰ ਤੁਸੀਂ ਕੋਈ ਨਿਵੇਸ਼ ਨਹੀਂ ਕਰਦੇ ਹੋ ਤਾਂ ਤੁਹਾਨੂੰ 5 ਤੋਂ 8 ਲੱਖ ਰੁਪਏ ‘ਤੇ 5 ਫੀਸਦੀ ਟੈਕਸ ਦੇਣਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ।