ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਲਈ ਕੈਨੇਡਾ ਦੇ ਸ਼ਰਧਾਲੂਆਂ ਨੇ ਭੇਟ ਕੀਤੀ ਸੁਨਹਿਰੀ ਕਿਸ਼ਤੀ,18 ਮਹੀਨਿਆਂ’ਚ ਹੋਈ ਤਿਆਰ
ਨਿਊਜ਼ ਪੰਜਾਬ
ਅੰਮ੍ਰਿਤਸਰ:31 ਜਨਵਰੀ 2025
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਆਸਥਾ ਨੂੰ ਰੱਖਦੇ ਹੋਏ ਆਏ ਦਿਨ ਸ਼ਰਧਾਲੂਆਂ ਵੱਲੋਂ ਕੁਝ ਨਾ ਕੁਝ ਵੱਖਰਾ ਹੀ ਭੇਟ ਕੀਤਾ ਜਾਂਦਾ ਹੈ। ਇਸੇ ਦੌਰਾਨ ਕੈਨੇਡਾ ਦੇ ਇਕ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਨਹਿਰੀ ਕਿਸ਼ਤੀ ਭੇਟ ਕੀਤੀ ਗਈ। ਗਿਆਨੀ ਕੇਵਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਇਸ ਕਿਸ਼ਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਰੱਖਿਆ ਗਿਆ।
ਕੈਨੇਡਾ ਦੇ ਇੱਕ ਸ਼ਰਧਾਲੂ, ਗੁਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਇੱਕ ਗੋਲਡਨ ਕਿਸ਼ਤੀ ਭੇਂਟ ਕੀਤੀ ਹੈ।ਇਹ ਸੁਨਹਿਰੀ ਕਿਸ਼ਤੀ ਅੰਮ੍ਰਿਤਸਰ ਦੇ ਇੱਕ ਪਿਤਾ-ਪੁੱਤਰ ਦੀ ਜੋੜੀ ਦੁਆਰਾ 18 ਮਹੀਨਿਆਂ ਤੋਂ ਵੱਧ ਸਮੇਂ ਲਗਾ ਕੇ ਬਣਾਈ ਗਈ ਸੀ।ਇਸ ਵਿੱਚ ਇੱਕ ਲੱਕੜੀ ਦਾ ਫਰੇਮ ਹੈ ਜਿਸ ਨੂੰ ਸੁਨਹਿਰੀ ਰੰਗ ਦੀਆਂ ਤਾਂਬੇ ਦੀਆਂ ਚਾਦਰਾਂ ਨਾਲ ਢੱਕਿਆ ਗਿਆ ਹੈ। ਇਹ ਤੋਹਫ਼ਾ ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ‘ਤੇ ਦਿੱਤਾ ਗਿਆ
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਦੋ ਸੁਨਹਿਰੀ ਚੱਪੂ ਅਤੇ ਸਰੋਵਰ ਦੀ ਸਫਾਈ ਲਈ ਜਾਲ ਵੀ ਦਿੱਤਾ ਗਿਆ। ਸ਼ਰਧਾਲੂ ਪਰਿਵਾਰ ਮਾਤਾ ਮਲਕੀਤ ਕੌਰ ਖਾਲਸਾ, ਗੁਰਜੀਤ ਸਿੰਘ ਅਤੇ ਮਨਦੀਪ ਸਿੰਘ ਨਹੀਂ ਦੱਸਿਆ ਕਿ ਇਹ ਕਿਸ਼ਤੀ ਮਾਹਿਰਾਂ ਦੀ ਸਲਾਹ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕਰਵਾਈ ਗਈ ਹੈ ਤਾਂ ਕਿ ਪਾਣੀ ਵਿੱਚ ਇਸ ਦਾ ਸੰਤੁਲਨ ਚੰਗੀ ਤਰ੍ਹਾਂ ਬਣਿਆ ਰਹੇ ਅਤੇ ਇਸ ਨੂੰ ਤਿਆਰ ਕਰਨ ਲਈ ਲਗਭਗ 200 ਕਿਲੋ ਦੇ ਕਰੀਬ ਤਾਂਬਾ ਅਤੇ ਹੋਰ ਧਾਤੂਆਂ ਦੀ ਵਰਤੋਂ ਕੀਤੀ ਗਈ ਹੈ।