HARYANAਭਾਰਤ

ਹਰਿਆਣਾ ਦੇ ਬਸਪਾ ਆਗੂ ਰੱਜੂਮਾਜਰਾ ਕਤਲ ਕੇਸ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ – ਤਿੰਨ ਪੁਲਿਸ ਵਾਲਿਆਂ ਨੂੰ ਵੀ ਗੋਲੀਆਂ ਵੱਜੀਆਂ   

ਅੰਬਾਲਾ, 30 ਜਨਵਰੀ – ਹਰਿਆਣਾ ਦੇ ਅੰਬਾਲਾ ਵਿੱਚ BSP ਦੇ ਸੂਬਾ ਸਕੱਤਰ ਹਰਵਿਲਾਸ ਰੱਜੂਮਜ਼ਾਰਾ ਦੇ ਕਤਲ ਮਾਮਲੇ ਵਿੱਚ ਫਰਾਰ ਮੁੱਖ ਸ਼ੂਟਰ ਸਾਗਰ ਨੂੰ ਹਰਿਆਣਾ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਮੁਕਾਬਲੇ ਵਿੱਚ ਤਿੰਨ ਪੁਲਿਸ ਵਾਲਿਆਂ ਨੂੰ ਵੀ ਗੋਲੀ ਲੱਗੀ ਹੈ । ਐਸਟੀਐਫ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਬੁੱਧਵਾਰ ਨੂੰ, ਸਾਗਰ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਅਤੇ ਉਹ ਮਾਰਿਆ ਗਿਆ ਹੈ

ਬਸਪਾ ਆਗੂ ਹਰਬਿਲਾਸ ਸਿੰਘ ਰੱਜੂਮਾਜਰਾ ਦੀ 24 ਜਨਵਰੀ ਨੂੰ ਅੰਬਾਲਾ ਦੇ ਨਰਾਇਣਗੜ੍ਹ ਵਿੱਚ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਅੰਬਾਲਾ ਪੁਲਿਸ ਅਤੇ ਐਸਟੀਐਫ ਨੇ ਇੱਕ ਮੁਕਾਬਲੇ ਵਿੱਚ ਦੋਸ਼ੀ ਸਾਗਰ ਨੂੰ ਮਾਰ ਦਿੱਤਾ ਹੈ। ਗੋਲੀਬਾਰੀ ਵਿੱਚ ਦੋ ਤੋਂ ਤਿੰਨ ਪੁਲਿਸ ਵਾਲੇ ਜ਼ਖਮੀ ਹੋਏ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਗੈਂਗਸਟਰ ਵੈਂਕਟ ਗਰਗ, ਅਜੈ, ਅਰੁਣ, ਸਾਹਿਲ, ਮਨੀਸ਼ ਮਿੱਤਲ, ਤੁਸ਼ਾਰ, ਨੇਹਲ ਅਤੇ ਅੰਜੂ ਗਰਗ ਸਮੇਤ 8 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

# Ambala: BSP leader Rajjumajra murder accused Sagar killed in encounter, several soldiers injured