ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਏ. ਕੇ . 47 ਦੇ ਚੱਕਰ ਵਿਚ ਕਾਨੂੰਨੀ ਅੜਿੱਕੇ ਵਿਚ ਫੱਸ ਗਿਆ

ਨਿਊਜ਼ ਪੰਜਾਬ

ਚੰਡੀਗੜ੍ਹ , 4 ਮਈ – ਸੁਰਖਿਆ ਵਿਚ ਰਹਿਣ ਦਾ ਆਦੀ ਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਏ. ਕੇ . 47 ਦੇ ਚੱਕਰ ਵਿਚ ਕਾਨੂੰਨੀ ਅੜਿੱਕੇ ਵਿਚ ਫੱਸ ਗਿਆ ਹੈ |  ਸਰਕਾਰੀ ਸੂਤਰਾਂ ਅਨੁਸਾਰ  ਗਾਇਕ ਸਿੱਧੂ ਮੂਸੇਵਾਲਾ ਅਤੇ  ਇੰਦਰ ਗਰੇਵਾਲ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ, ਕਰਮ ਸਿੰਘ ਲਹਿਲ ਅਤੇ 5 ਪੁਲਿਸ ਮੁਲਾਜ਼ਮਾਂ ਵਿਰੁੱਧ, ਵਾਇਰਲ ਹੋਈ ਵੀਡੀਓ ਦੇ ਆਧਾਰ ‘ਤੇ ਥਾਣਾ ਧਨੌਲਾ ਵਿਖੇ ਧਾਰਾ 188 ਆਈ.ਪੀ.ਸੀ. ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਨ੍ਹਾਂ  ਵਿਅਕਤੀਆਂ ਵੱਲੋਂ ਬਾਰਡਰ ਦੇ ਨਜ਼ਦੀਕ ਫਾਇਰਿੰਗ ਕਰ ਕੇ ਵੀਡੀਓ ਵਾਇਰਲ ਕੀਤੀ ਗਈ ਸੀ।