ਵਿਦੇਸ਼ਾਂ ਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਦੀ ਪ੍ਰਕ੍ਰਿਆ 7 ਮਈ ਤੋਂ ਸ਼ੁਰੂ ਹੋਵੇਗੀ

ਨਵੀ ਦਿੱਲੀ, 4 ਮਈ (ਨਿਊਜ਼ ਪੰਜਾਬ ) ਲਾਕਡਾਉਨ ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲੈ ਕੇ ਆਉਣ ਦੀ ਪ੍ਰਕਿਰਿਆ 7 ਮਈ ਤੋਂ ਪੜਾਅ ਵਾਰ ਸ਼ੁਰੂ ਹੋਵੇਗੀ। ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਸਿਰਫ ਉਹੀ ਲੋਕ ਵਾਪਸ ਆਉਣਗੇ ਜਿਹਨਾਂ ਵਿਚ ਕੋਵਿਡ -19 ਦੇ ਲੱਛਣ ਨਹੀਂ ਹਨ। ਯਾਤਰਾ ਦਾ ਪ੍ਰਬੰਧ ਹਵਾਈ ਜਹਾਜਾਂ ਅਤੇ ਸਮੁੰਦਰੀ ਜ਼ਹਾਜ਼ ਦੁਆਰਾ ਕੀਤਾ ਜਾਵੇਗਾ ਅਤੇ ਕਿਰਾਇਆ ਯਾਤਰੀਆਂ ਨੂੰ ਦੇਣਾ ਪਵੇਗਾ | ਮੰਤਰਾਲੇ ਨੇ ਕਿਹਾ ਕਿ ਭਾਰਤ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਜਾਏਗੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਚ ਰੱਖਿਆ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਵੈੱਬ ਸਾਈਟ ਤੇ ਬਹੁਤ ਜਲਦੀ ਪਾਈ ਜਾਏਗੀ |