ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੜਣ ਲਈ ਦੋ ਹਜ਼ਾਰ ਸਨਅਤਕਾਰ ਇੱਕ ਲੱਖ ਵਰਕਰਾਂ ਦੇ ਨਾਲ ਆਏ ਮੈਦਾਨ ਵਿੱਚ -ਪੜ੍ਹੋ ਪੂਰੀ ਰਿਪੋਰਟ
ਨਿਊਜ਼ ਪੰਜਾਬ
ਲੁਧਿਆਣਾ,4 ਮਈ – ਕੋਰੋਨਾ ਮਹਾਂਮਾਰੀ ( COVID – 19 ) ਦਾ ਸੁਰਖਿਅਤ ਢੰਗ ਨਾਲ ਮੁਕਾਬਲਾ ਕਰਦੇ ਹੋਏ ਲੁਧਿਆਣਾ ਦੀਆਂ 2000 ਤੋਂ ਵੱਧ ਸਨਅਤੀ ਇਕਾਈਆਂ ਨੇ ਇੱਕ ਲੱਖ ਤੋਂ ਵੱਧ ਮਜ਼ਦੂਰਾਂ ਦੇ ਨਾਲ ਸੂਬੇ ਦੀ ਆਰਥਿਕਤਾ ਨੂੰ ਬਚਾਉਣ ਲਈ ਕੋਰੋਨਾ ਨਾਲ ਟੱਕਰ ਲੈਣ ਦਾ ਪ੍ਰਣ ਕੀਤਾ ਹੈ | ਇਹ ਪ੍ਰਗਟਾਵਾ ਅੱਜ ਇੱਥੇ ‘ ਨਿਊਜ਼ ਪੰਜਾਬ ‘ ਨਾਲ ਗੱਲ ਕਰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀ. ਐਮ. ਮਹੇਸ਼ ਖੰਨਾ ਨੇ ਪ੍ਰਗਟਾਏ | ਸ਼੍ਰੀ ਖੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਦਯੋਗ ਚਲਾਉਣ ਦੇ ਅਰੰਭੇ ਯਤਨਾਂ ਤੋਂ ਬਾਅਦ ਕਲ ਤੱਕ ਲੁਧਿਆਣਾ ਵਿਚ 2000 ਤੋਂ ਵੱਧ ਉਦਯੋਗਿਕ ਇਕਾਈਆਂ ਨੂੰ ਫੈਕਟਰੀਆਂ ਚਲਾਉਣ ਦੀ ਮਨਜ਼ੂਰੀ ਦਿਤੀ ਗਈ ਹੈ ਅਤੇ ਉਨ੍ਹਾਂ ਵਲੋਂ ਲਾਗੂ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੂੰ ਇੱਕ ਲੱਖ ਤੋਂ ਵੱਧ ਕਿਰਤੀਆਂ ਦੀ ਕੰਮ ਕਰਨ ਦੀ ਮਨਜ਼ੂਰੀ ਵੀ ਦੇ ਦਿਤੀ ਗਈ ਹੈ | ਉਨ੍ਹਾਂ ਕਿਹਾ ਕਿ ਫੈਕਟਰੀਆਂ ਚਲਾਉਣ ਦੀ ਪ੍ਰਕਿਰਿਆ ਹੁਣ ਸਰਕਾਰ ਵਲੋਂ ਬਹੁਤ ਹੀ ਸਰਲ ਕਰ ਦਿਤੀ ਗਈ ਹੈ , ਉਦਯੋਗਪਤੀ ਨੂੰ ਹੁਣ ਸਿਰਫ ਇੱਕ ਡੈਕਲੇਰੇਸ਼ਨ ਜਿਲ੍ਹਾ ਉਦਯੋਗ ਕੇਂਦਰ ਦੀ ਈ ਮੇਲ gmdicludhiana@gmail.com ਤੇ ਭੇਜਣਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਿਖਤੀ ਆਗਿਆ ਦੇ ਦਿਤੀ ਜਾਵੇਗੀ | ਜੀ ਐਮ ਸ਼੍ਰੀ ਖੰਨਾ ਨੇ ਸਪਸ਼ਟ ਕੀਤਾ ਕਿ ਫੈਕਟਰੀ ਚਲਾਉਣ ਦੀ ਆਗਿਆ ਤੋਂ ਇਲਾਵਾ ਵਿਭਾਗ ਵਲੋਂ ਫੈਕਟਰੀ ਵਰਕਰਾਂ ਅਤੇ ਉਨ੍ਹਾਂ ਦੀ ਆਵਾਜਾਈ ਲਈ ਵਾਹਨ ਬੱਸਾਂ ਆਦਿ ਦੀ ਇਜ਼ਾਜ਼ਤ ਨਿਯਮਾਂ ਅਨੁਸਾਰ ਦੇ ਦਿਤੀ ਜਾਂਦੀ ਹੈ ਅਤੇ ਵਰਕਰਾਂ ਲਈ ਪਾਸ ਜਾਰੀ ਕਰ ਦਿਤੇ ਜਾਂਦੇ ਹਨ | ਜਦੋ ਕਿ ਦਫਤਰਾਂ ਦੇ ਸਟਾਫ ਲਈ ਪਾਸ ਲੈਣ ਵਾਸਤੇ ਵੈਬ -ਲਿੰਕ https://epasscovid19.pais.net.in/ ਤੇ ਅਪਲਾਈ ਕੀਤਾ ਜਾ ਸਕਦਾ ਹੈ |
ਡੈਕਲੇਰੇਸ਼ਨ ਫਾਰਮ ਲੈਣ ਵਾਸਤੇ ਇੱਹ ਲਿੰਕ ਟੱਚ ਕਰੋ
Self Declaration and Format for Bulk Passes