ਸ਼ਰਾਬ ਦੀ ਵਿਕਰੀ ਨੇ ਕੋਰੋਨਾ ਦਾ ਡਰ ਕੀਤਾ ਖਤਮ
ਨਿਊਜ਼ ਪੰਜਾਬ
ਨਵੀ ਦਿੱਲੀ 4 ਮਈ – ਅੱਜ ਲੋਕ -ਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਦਿਤੀ ਛੋਟ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਹਰ ਸੂਬੇ ਜਿਥੇ ਇੱਹ ਛੋਟ ਦਿਤੀ ਗਈ ਵਿਖੇ ਸਪਸ਼ਟ ਹੋ ਗਿਆ ਕਿ ਸ਼ਰਾਬ ਖ੍ਰੀਦਣ ਵਾਲਿਆਂ ਨੂੰ ਕੋਰੋਨਾ ਮਹਾਮਾਰੀ ਦਾ ਕੋਈ ਡਰ ਨਹੀਂ ਹੈ | ਅੱਜ ਸ਼ਰਾਬ ਦੇ ਠੇਕੇ / ਦੁਕਾਨਾਂ ਖੁਲਣ ਤੋਂ ਪਹਿਲਾ ਹੀ ਲੰਬੀਆਂ ਲਾਈਨਾਂ ਲਗ ਗਈਆਂ | ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਲੋਕਾਂ ਨੂੰ ਕਈ ਥਾਵਾਂ ਤੇ ਪੁਲਿਸ ਦੀਆਂ ਡਾਂਗਾ ਵੀ ਖਾਣੀਆਂ ਪਈਆਂ | ਦਿੱਲੀ ਵਿਚ ਕਈ ਥਾਵਾਂ ਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ |
ਆਰਥਿਕ ਮਜ਼ਬੂਰੀ — ਦੇਸ਼ ਵਿਚ ਸ਼ਰਾਬ ਦੀ ਵਿਕਰੀ ਬੰਦ ਹੋਣ ਨਾਲ ਰੋਜ਼ਾਨਾ ਅੰਦਾਜ਼ਨ 700 ਕਰੋੜ ਰੁਪਏ ਦਾ ਸਰਕਾਰ ਨੂੰ ਘਾਟਾ ਪੈ ਰਿਹਾ ਸੀ | ਪਿਛਲੇ ਸਾਲ ( 2019 ) ਵਿਚ ਸਰਕਾਰਾਂ ਨੂੰ ਸ਼ਰਾਬ ਤੋਂ ਕੁਲ 2 . 48 ਲੱਖ ਕਰੋੜ ਰੁਪਏ ਦੀ ਆਮਦਨ ਹੋਈ ਸੀ | ਪੰਜਾਬ ਵਿਚ ਐਕਸਾਈਜ਼ ਡਿਊਟੀ ਵਿੱਚੋ ਸਾਲਾਨਾ 6200 ਕਰੋੜ ਦੀ ਆਮਦਨ ਹੁੰਦੀ ਹੈ ਜੋ ਵਧੇਰੇ ਕਰ ਕੇ ਸ਼ਰਾਬ ਤੋਂ ਹੈ |