HARYANA

ਹਰਿਆਣਾ ਦੇ ਇੱਕ ਸਿੱਖ ਆਗੂ ਜਿਹੜਾ  ਗੁਰਦਵਾਰਾ ਚੋਣਾਂ ਮਾਮੂਲੀ ਵੋਟਾਂ ਨਾਲ ਹਾਰ ਕੇ ਵੀ ਸੰਗਤਾਂ ਵਿੱਚ ਜਿੱਤ ਗਿਆ 

ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ 

ਫ਼ਰੀਦਾਬਾਦ, 25 ਜਨਵਰੀ – ਹਰਿਆਣਾ ਦੇ ਸਿੱਖ ਆਗੂ ਭਾਈ ਸੁਖਦੇਵ ਸਿੰਘ ਜਿਹੜੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੌਣ ਵਿੱਚ ਵਾਰਡ ਨੰਬਰ 40 ਤੋਂ ਉਮੀਦਵਾਰ 

ਜਿਹਨਾਂ ਸਿੱਖੀ ਸਧਾਂਤਾਂ ਤੇ ਪਹਿਰਾ ਦੇਂਦਿਆਂ ਚੋਣਾਂ ਵਿੱਚ ਸਿੱਖ ਮਰਯਾਦਾ ਅਨੁਸਾਰ ਵਿਚਰਨ ਦਾ ਨਾਹਰਾ ਮਾਰਿਆ ਅਤੇ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਗੈਰ ਕਾਨੂੰਨੀ ਹੱਥ ਕੰਢੇ ਵਰਤਣ ਤੋਂ ਨਾਹ ਕਰ ਦਿੱਤੀ ਜਿਸ ਕਾਰਨ ਉਹ ਮਾਮੂਲੀ ਵੋਟਾਂ ਦੇ ਫਰਕ ਨਾਲ ਚੋਣਾਂ ਵਿੱਚ ਪੱਛੜ ਗਏ, 

ਪਰ ਵਾਰਡ ਦੀਆਂ ਸਿੱਖ ਸੰਗਤਾਂ ਦਾ ਪਿਆਰ ਵੇਖੋ ਉਨ੍ਹਾਂ ਨੂੰ ਸੰਗਤਾਂ ਨੇ ਵੱਡਾ ਇਕੱਠ ਕਰਕੇ ਸਨਮਾਨਤ ਕੀਤਾ

ਤੇ ਕਿਹਾ ਕਿ ਭਾਈ ਸੁਖਦੇਵ ਸਿੰਘ ਸਰਕਾਰੀ ਕਾਗਜਾਂ ਵਿੱਚ ਤਾਂ ਹਾਰ ਗਏ ਪਰ ਸੰਗਤਾਂ ਦੇ ਦਿੱਲ ਜਿੱਤ ਗਏ, ਸੰਗਤਾਂ ਨੇ ਭਾਈ ਸੁਖਦੇਵ ਸਿੰਘ ਨੂੰ ਅਪੀਲ ਕੀਤੀ ਕਿ ਉਹ ਜਿੱਤੇ ਮੈਂਬਰਾਂ ਤੋਂ ਵੀ ਵੱਧ ਸਿੱਖੀ ਦਾ ਪ੍ਰਚਾਰ ਕਰਨ ਦੀ ਜੁੰਮੇਵਾਰੀ ਸੰਭਾਲਣ,

ਸਾਰੇ ਇਕੱਠ ਨੇ ਜੈਕਾਰੇ ਛੱਡ ਕੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਪੱਤਵੰਤੇ ਸੱਜਣਾ ਨੇ ਉਨ੍ਹਾਂ ਨੂੰ ਸਿਰੋਪੇ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ,