ਮੁਫਤ ਪੰਜਾਬੀ ਸਟੈਨੋਗ੍ਰਾਫੀ ਦਾ 2025-26 ਦਾ ਸੈਸ਼ਨ ਪਹਿਲੀ ਅਪ੍ਰੈਲ ਤੋਂ ਹੋਵੇਗਾ ਆਰੰਭ – 1500 ਰੁਪਏ ਪ੍ਰਤੀ ਮਹੀਨਾ ਮਿਲੇਗਾ ਵਜੀਫ਼ਾ 

ਅੰਗਹੀਣ ਲੜਕੀਆਂ ਨੂੰ ਮਿਲੇਗੀ ਸਿਖਲਾਈ- ਟ੍ਰੇਨਿੰਗ ਦੌਰਾਨ 1500 ਰੁਪਏ ਪ੍ਰਤੀ ਮਹੀਨਾ ਵਜੀਫ਼ੇ ਦਾ ਵੀ ਮਿਲੇਗਾ ਲਾਭ- ਪੰਜਾਬੀ ਸ਼ਾਰਟਹੈਂਡ ਅਤੇ ਟਾਈਪ ਦੀ ਸਿਖਲਾਈ ਸਮਾਂ ਹੋਵੇਗਾ ਇੱਕ ਸਾਲ 

ਡਾ. ਗੁਰਪ੍ਰੀਤ ਸਿੰਘ 

ਲੁਧਿਆਣਾ, 17 ਜਨਵਰੀ  – ਅੰਗਹੀਣ ਲੜਕੀਆਂ/ਇਸਤਰੀਆਂ (ਦੋਵੇਂ ਹੱਥਾਂ ਤੋਂ ਤੰਦਰੁਸਤ) ਨੂੰ ਮੁਫਤ ਪੰਜਾਬੀ ਸਟੈਨੋਗ੍ਰਾਫੀ ਦੀ ਸਿਖਲਾਈ ਦੇਣ ਲਈ ਨਵਾਂ ਸੈਸ਼ਨ 2025-26 ਸਥਾਨਕ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ (ਵੀ.ਆਰ.ਸੀ.) ਬਰੇਲ ਭਵਨ, ਚੰਡੀਗੜ੍ਹ ਰੋਡ ਜਮਾਲਪੁਰ ਵਿਖੇ 01 ਅਪ੍ਰੈਲ, 2025 ਤੋਂ ਸ਼ੁਰੂ ਹੋ ਰਿਹਾ ਹੈ।

ਵੀ.ਆਰ.ਸੀ. ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅੰਗਹੀਣ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿੱਚ ਸਹਾਇਤਾ ਕਰਨ ਹਿੱਤ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਜਮਾਲਪੁਰ, ਵਿਖੇ ਪੰਜਾਬੀ ਸ਼ਾਰਟਹੈਂਡ ਅਤੇ ਟਾਈਪ ਦੀ ਇੱਕ ਸਾਲ ਦੀ ਮੁੱਫਤ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਵਰਗ ਦੀਆਂ ਅੰਗਹੀਣ ਲੜਕੀਆਂ/ਇਸਤਰੀਆਂ ਇਸ ਕੋਰਸ ਦਾ ਲਾਭ ਲੈ ਸਕਦੀਆਂ ਹਨ।

ਉਨ੍ਹਾ ਦੱਸਿਆ ਕਿ ਇਸ ਕੋਰਸ ਦਾ ਨਵਾਂ ਸੈਸ਼ਨ 2025-26 ਪਹਿਲੀ ਅਪ੍ਰੈਲ, 2025 ਤੋਂ ਸ਼ੁਰੂ ਹੋ ਰਿਹਾ ਹੈ। ਸਿਖਲਾਈ ਦੌਰਾਨ ਅੰਗਹੀਣ ਸਿਖਿਆਰਥਣਾਂ ਨੂੰ 1500/- ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ ਹੈ ਅਤੇ ਸਿਖਿਆਰਥਣਾਂ ਲਈ ਹੋਸਟਲ ਅਤੇ ਕੋਆਪਰੇਟਿਵ ਮੈਸ ਦਾ ਵੀ ਪ੍ਰਬੰਧ ਹੈ ਜਿਥੋਂ ਸਿਖਿਆਰਥਣਾਂ ਆਪ ਖਾਣਾ ਤਿਆਰ ਕਰਕੇ ਖਾ ਸਕਦੀਆਂ ਹਨ।

ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 73474-48398 ਅਤੇ 98883-43121 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।