20 ਜਨਵਰੀ ਨੂੰ ਹੋਏਗੀ ਲੁਧਿਆਣਾ ਮੇਅਰ ਦੀ ਚੋਣ , ਕੌਂਸਲਰਾਂ ਨੂੰ ਚੁਕਾਈ ਜਾਏਗੀ ਸੌਂਹ
ਨਿਊਜ਼ ਪੰਜਾਬ,17 ਜਨਵਰੀ 2025
(ਅਮਰਪ੍ਰੀਤ ਸਿੰਘ ਮੱਕੜ)20 ਜਨਵਰੀ ਦਿਨ ਸੋਮਵਾਰ ਨੂੰ ਲੁਧਿਆਣਾ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਏਗਾ | ਮੇਅਰ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਏਗੀ |
ਨਗਰ ਨਿਗਮ ਕਮਿਸ਼ਨਰ ਵਲੋਂ ਸਾਰੇ ਨਵੇਂ ਚੁਣੇ ਕੌਂਸਲਰਾਂ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਭਵਨ ਸੌਂਹ ਚੁੱਕਣ ਲਈ ਸੱਦਾ ਦਿੱਤਾ ਗਿਆ ਹੈ | ਸੌਂਹ ਚੁੱਕਣ ਤੋਂ ਬਾਅਦ ਮੇਅਰ , ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਏਗੀ |
ਇਹ ਵੀ ਦਸ ਦਈਏ ਕਿ ਪਹਿਲੀ ਵਾਰ ਲੁਧਿਆਣਾ ਨੂੰ ਮਹਿਲਾ ਮੇਅਰ ਮਿਲੇਗੀ | ਮੇਅਰ ਲਈ ਆਮ ਆਦਮੀ ਪਾਰਟੀ ਵਲੋਂ ਐਡਵੋਕੇਟ ਮਹਿਕ ਟੀਨਾ , ਨਿੱਧੀ ਗੁਪਤਾ , ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਮ ਲਈ ਵਿਚਾਰ ਕੀਤਾ ਜਾ ਰਿਹਾ ਹੈ |