ਖ਼ੁਸ਼ਖ਼ਬਰੀ ! ਔਰਤਾਂ ਤੋਂ ਬਾਅਦ ਹੁਣ ਵਿਦਿਆਰਥੀ ਵੀ ਬੱਸਾਂ ‘ਚ ਕਰ ਸਕਣਗੇ ਮੁਫ਼ਤ ਸਫ਼ਰ, ਆਪ ਨੇ ਕੀਤਾ ਐਲਾਨ, ਜਾਣੋ ਕਦੋਂ ਮਿਲੇਗੀ ਸਹੂਲਤ

ਨਿਊਜ਼ ਪੰਜਾਬ 

17 ਜਨਵਰੀ 2025

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਚੋਣ ਵਾਅਦਾ ਕੀਤਾ ਹੈ। ਔਰਤਾਂ ਤੋਂ ਬਾਅਦ ਉਨ੍ਹਾਂ ਨੇ ਹੁਣ ਦਿੱਲੀ ਦੇ ਵਿਦਿਆਰਥੀਆਂ ਨੂੰ ਵੀ ਮੁਫ਼ਤ ਬੱਸ ਸੇਵਾ ਦੇਣ ਦਾ ਐਲਾਨ ਕੀਤਾ ਹੈ।

ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ ਵਿਦਿਆਰਥੀਆਂ ਲਈ ਆਵਾਜਾਈ ਨੂੰ ਸੌਖਾ ਬਣਾਉਣਾ ਚਾਹੁੰਦੇ ਹਾਂ। ਜੇ ‘ਆਪ’ ਚੋਣ ਜਿੱਤਦੀ ਹੈ, ਤਾਂ ਅਸੀਂ ਦਿੱਲੀ ਵਿੱਚ ਵਿਦਿਆਰਥੀਆਂ ਲਈ ਬੱਸ ਯਾਤਰਾ ਮੁਫ਼ਤ ਕਰਨ ਲਈ ਇੱਕ ਮਾਡਲ ‘ਤੇ ਕੰਮ ਕਰ ਰਹੇ ਹਾਂ। ਵਿਦਿਆਰਥਣਾਂ ਨੂੰ ਪਹਿਲਾਂ ਹੀ ਮੁਫ਼ਤ ਬੱਸ ਯਾਤਰਾ ਮਿਲ ਰਹੀ ਹੈ।

ਕੇਜਰੀਵਾਲ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੈਟਰੋ ਵਿੱਚ ਵਿਦਿਆਰਥੀਆਂ ਨੂੰ 50 ਪ੍ਰਤੀਸ਼ਤ ਛੋਟ ਦੇਣ ਦੀ ਬੇਨਤੀ ਕੀਤੀ ਹੈ। ਦਿੱਲੀ ਮੈਟਰੋ ਕੇਂਦਰ ਸਰਕਾਰ ਅਤ ਦਿੱਲੀ ਸਰਕਾਰ ਦਾ ਸਾਂਝਾ ਉੱਦਮ ਹੈ। ਸਾਨੂੰ ਉਮੀਦ ਹੈ ਕਿ ਉਹ ਇਸ ਜਨ ਭਲਾਈ ਯੋਜਨਾ ਲਈ ਸਹਿਮਤ ਹੋਣਗੇ।” ਕੇਂਦਰ ਅਤੇ ਦਿੱਲੀ ਸਰਕਾਰ ਵਿਦਿਆਰਥੀਆਂ ਲਈ ਰਿਆਇਤਾਂ ਲਈ 50:50 ਦਾ ਯੋਗਦਾਨ ਪਾ ਸਕਦੇ ਹਨ।