ਅਮਰੀਕਾ ਨੇ ਐਚ 1 ਬੀ ਅਤੇ ਗ੍ਰੀਨ ਕਾਰਡ ਲਈ ਦਿੱਤੀ ਰਾਹਤ

ਨਿਊਜ਼ ਪੰਜਾਬ  

ਨਿਊਯਾਰਕ , 2 ਮਈ – ਅਮਰੀਕਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਕਾਰਨ ਵਿਗੜੇ ਹਲਾਤਾਂ ਨੂੰ ਵੇਖਦੇ ਹੋਏ ਐੱਚ ਵਨ ਬੀ ਅਤੇ ਗ੍ਰੀਨ ਕਾਰਡ ਲਈ ਇੰਤਜ਼ਾਰ ਕਰ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਕਾਗਜ਼-ਪੱਤਰ ਪੂਰੇ ਕਰ ਕੇ ਜਵਾਬ ਦਾਇਰ ਕਰਨ ਦੇ ਸਮੇ ਵਿਚ 60 ਦਿਨ ਦਾ ਵਾਧੂ ਸਮਾਂ ਦੇਣ ਦਾ ਐਲਾਨ ਕੀਤਾ ਹੈ | USCIS ਦੇ ਇੱਕ ਬੁਲਾਰੇ ਇੱਹ ਐਲਾਨ ਕਰਦਿਆਂ ਸਪਸ਼ਟ ਕੀਤਾ ਕਿ ਦਸਤਾਵੇਜ਼ ਜਮਾ ਕਰਵਾਉਣ ਲਈ ਭੇਜੇ ਪੱਤਰ ਦੀ ਅੰਤਿਮ ਤਾਰੀਖ ਤੋਂ 60 ਦਿਨਾਂ ਦਾ ਵਾਧੂ ਸਮਾਂ ਦਿੱਤਾ ਗਿਆ ਹੈ |