ਦੇਸ਼ ਚ ਲਾਕ ਡਾਊਨ 17 ਮਈ ਤੱਕ ਵਧਾਇਆ , ਪਰ ਗ੍ਰੀਨ ਜ਼ੋਨ ਚ ਕੁੱਛ ਛੋਟ

ਨਵੀ ਦਿੱਲੀ, 1 ਮਈ (ਨਿਊਜ਼ ਪੰਜਾਬ ) ਕੇਂਦਰ ਸਰਕਾਰ ਵਲੋਂ ਤਾਲਾਬੰਦੀ ਦੀ ਮਿਆਦ ਦੁਬਾਰਾ ਦੋ ਹਫ਼ਤਿਆਂ ਤੱਕ ਵਧਾ ਦਿੱਤੀ ਗਈ ਹੈ | ਦੇਸ਼ ਨੂੰ ਲਾਲ, ਸੰਤਰੀ ਅਤੇ ਗ੍ਰੀਨ ਜ਼ੋਨਾਂ ਵਿਚ ਵੰਡਿਆ ਜਾ ਰਿਹਾ ਹੈ | ਗ੍ਰੀਨ ਜ਼ੋਨ ਵਿਚ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਨੂੰ ਛੋਟ ਦਿੱਤੀ ਗਈ ਹੈ | ਤਾਜ਼ਾ ਹੁਕਮ ਅਨੁਸਾਰ ਬੱਸਾਂ ਗਰੀਨ ਜ਼ੋਨਾਂ ਵਿਚ ਚੱਲ ਸਕਣਗੀਆਂ, ਪਰ ਬੱਸਾਂ ਦੀ ਸਮਰੱਥਾ 50% ਤੋਂ ਵੱਧ ਨਹੀਂ ਹੋਵੇਗੀ। ਭਾਵ, ਜੇ ਕਿਸੇ ਬੱਸ ਵਿਚ 50 ਸੀਟਾਂ ਹੁੰਦੀਆਂ ਹਨ, ਤਾਂ ਇਸ ਵਿਚ 25 ਤੋਂ ਵੱਧ ਯਾਤਰੀ ਨਹੀਂ ਹੋਣਗੇ. ਇਸੇ ਤਰ੍ਹਾਂ 50% ਤੋਂ ਵੱਧ ਕਰਮਚਾਰੀ ਕੰਮ ਨਹੀਂ ਕਰਨਗੇ।

ਪੂਰਾ ਦੇਸ਼ 733 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ. ਇਨ੍ਹਾਂ ਵਿਚੋਂ 130 ਰੈਡ ਜ਼ੋਨ, 284 ਸੰਤਰੀ ਜੋਨ ਅਤੇ 319 ਗ੍ਰੀਨ ਜ਼ੋਨ ਘੋਸ਼ਿਤ ਕੀਤੇ ਗਏ ਹਨ। ਗ੍ਰੀਨ ਜ਼ੋਨ ਦੇ ਜ਼ਿਲ੍ਹਿਆਂ ਵਿਚ ਨਾਈ ਦੀਆਂ ਦੁਕਾਨਾਂ, ਸੈਲੂਨਾਂ ਸਮੇਤ ਜ਼ਰੂਰੀ ਸੇਵਾਵਾਂ ਅਤੇ ਚੀਜ਼ਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵੀ 4 ਮਈ ਤੋਂ ਖੁੱਲ੍ਹਣਗੀਆਂ. ਸਿਨੇਮਾ ਹਾਲ, ਮਾਲ, ਜਿੰਮ, ਸਪੋਰਟਸ ਕੰਪਲੈਕਸ ਆਦਿ ਬੰਦ ਰਹਿਣਗੇ।