ਮੁੱਖ ਖ਼ਬਰਾਂਪੰਜਾਬ

ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ BSF ਦੇ ਅਧਿਕਾਰੀਆ ਦੀ ਟੀਮ, ਗੁਰਦਾਸਪੁਰ ਤੇ ਪਠਾਨਕੋਟ ‘ਚ ਅਲਰਟ

ਪੰਜਾਬ,8 ਜਨਵਰੀ 2025

ਪੰਜਾਬ ਵਿੱਚ ਵੱਡੇ ਅੱਤਵਾਦੀਆ ਹਮਲਿਆਂ ਦੀ ਸੂਚਨਾ ਮਗਰੋਂ ਕੇਂਦਰ ਤੇ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਇਸ ਮਗਰੋਂ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਬੀਐਸਐਫ ਦੀ ਖੁਫੀਆ ਰਿਪੋਰਟ ਅਨੁਸਾਰ ਇਹ ਅੱਤਵਾਦੀ ਹਮਲੇ ਖਾਲਿਸਤਾਨੀਆਂ ਵੱਲੋਂ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਦਰਅਸਲ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਅੱਤਵਾਦੀ ਹਮਲਿਆਂ ਸਬੰਧੀ ਸੂਚਨਾ ਮਿਲੀ ਹੈ। ਬੀਐਸਐਫ ਦਿੱਲੀ ਹੈੱਡਕੁਆਰਟਰ ਨੇ ਕਿਹਾ ਹੈ ਕਿ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਵਧਾਏ ਜਾਣ। ਬੀਐਸਐਫ ਸੂਤਰਾਂ ਮੁਤਾਬਕ ਪੰਜਾਬ ਦੇ ਸਰਹੱਦੀ ਇਲਾਕੇ ‘ਚ ਕਿਸੇ ਵੱਡੇ ਹਮਲੇ ਦਾ ਖਦਸ਼ਾ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ। ਇਸ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਬੀਐਸਐਫ ਹੈੱਡਕੁਆਰਟਰ ਤੋਂ ਡੀਆਈਜੀ, ਕਮਾਂਡੈਂਟ, 2 ਆਈਸੀ ਤੇ ਇੰਸਪੈਕਟਰ ਰੈਂਕ ਸਮੇਤ 7 ਅਧਿਕਾਰੀਆਂ ਦੀ ਟੀਮ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੀ।