ਲੁਧਿਆਣਾ’ਚ ਮੇਅਰ ਦੀ ਸੀਟ ਔਰਤ ਲਈ ਰੱਖੀ ਗਈ ਰਾਖਵੀਂ,ਨਗਰ ਨਿਗਮ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਪੰਜਾਬ ਨਿਊਜ਼,7 ਜਨਵਰੀ 2025
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਮੇਅਰ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜ ਨਗਰ ਨਿਗਮਾਂ ਦੇ ਮੇਅਰ ਸੀਟਾਂ ਲਈ ਰਾਖਵੇਂਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਇਸ ਮੁਤਾਬਕ ਲੁਧਿਆਣਾ ਮੇਅਰ ਦੀ ਸੀਟ ਮਹਿਲਾ ਉਮੀਦਵਾਰ ਲਈ ਰਾਖਵੀਂ ਰੱਖੀ ਗਈ ਹੈ। ਅੰਮ੍ਰਿਤਸਰ, ਜਲੰਧਰ, ਫਗਵਾੜਾ ਅਤੇ ਪਟਿਆਲਾ ਵਿੱਚ ਮੇਅਰ ਦੀ ਸੀਟ ਜਨਰਲ ਰੱਖੀ ਗਈ ਹੈ। ਇਸ ਸਬੰਧੀ ਹੁਕਮ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹਨ।