ਮੁੱਖ ਖ਼ਬਰਾਂਭਾਰਤ

ਦਿੱਲੀ ਦੇ ਮੁੰਡੇ ਨੇ ਵਿਦੇਸ਼ੀ ਮਾਡਲ ਬਣ ਕੇ ਕਈਆ ਕੁੜੀਆਂ ਨੂੰ ਡੇਟਿੰਗ ਐਪ ਰਾਹੀਂ ਫਸਾਇਆ

ਦਿੱਲੀ,4 ਜਨਵਰੀ 2025

ਪਿਛਲੇ ਸਾਲ 13 ਦਸੰਬਰ ਨੂੰ ਪੀਐਸ (ਪੁਲਿਸ ਸਟੇਸ਼ਨ) ਸਾਈਬਰ ਵੈਸਟ ਵਿਖੇ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਵਿਚ ਸ਼ਿਕਾਇਤਕਰਤਾ (ਦਿੱਲੀ ਯੂਨੀਵਰਸਿਟੀ ਦੀ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ) ਨੇ ਦੱਸਿਆ ਕਿ ਜਨਵਰੀ 2024 ਦੀ ਸ਼ੁਰੂਆਤ ‘ਚ ਉਸ ਦੀ ਮੁਲਾਕਾਤ ਇਕ ਆਨਲਾਈਨ ਡੇਟਿੰਗ ਪਲੇਟਫਾਰਮ ‘ਬੰਬਲ’ ‘ਚ ਵਿਅਕਤੀ ਨਾਲ ਹੋਈ।ਜਿਸ ਨੇ ਆਪਣੇ ਆਪ ਨੂੰ ਅਮਰੀਕਾ ਦੀ ਫ੍ਰੀਲਾਂਸਰ ਮਾਡਲ ਦੱਸਿਆ ਜੋ ਕਿਸੇ ਕੰਮ ਲਈ ਭਾਰਤ ਆਇਆ ਸੀ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਦੋਸਤ ਬਣ ਗਏ ਤੇ ਫਿਰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਚੈਟਿੰਗ ਸ਼ੁਰੂ ਕਰ ਦਿੱਤੀ। ਇਸ ਦੋਸਤੀ ਦੌਰਾਨ ਪੀੜਤਾ ਨੇ ਸਨੈਪਚੈਟ ਤੇ ਵ੍ਹਟਸਐਪ ਰਾਹੀਂ ਧੋਖੇਬਾਜ਼ ਨਾਲ ਆਪਣੀਆਂ ਨਿੱਜੀ ਤਸਵੀਰਾਂ/ਵੀਡੀਓ ਸਾਂਝੀਆਂ ਕੀਤੀਆਂ। ਪੀੜਤਾ ਨੇ ਮੁਲਜ਼ਮ ਨੂੰ ਕਈ ਵਾਰ ਨਿੱਜੀ ਤੌਰ ‘ਤੇ ਮਿਲਣ ਲਈ ਕਿਹਾ ਪਰ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਮੁਲਜ਼ਮ ਨੇ ਪੀੜਤਾ ਦੀ ਇਕ ਨਿੱਜੀ ਵੀਡੀਓ ਵ੍ਹਟਸਐਪ ‘ਤੇ ਭੇਜੀ ਤੇ ਉਸ ਤੋਂ ਪੈਸੇ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਜਾਂ ਤਾਂ ਉਸਦੀਆਂ ਨਗਨ ਤਸਵੀਰਾਂ ਆਨਨਾਈਡ ਲੋਕ ਜਾਂ ਉਨ੍ਹਾਂ ਨੂੰ ਅਪਲੋਡ ਕਰ ਦੇਵੇਗਾ ਜਾਂ ਕਿਸੇ ਹੋਰ ਨੂੰ ਵੇਚ ਦੇਵੇਗਾ।