ਮਨਮੋਹਨ ਸਿੰਘ ਆਪਣੀ ਅੰਤਿਮ ਯਾਤਰਾ ‘ਤੇ ਰਵਾਨਾ,ਅੰਤਿਮ ਯਾਤਰਾ ‘ਚ ਭਾਰੀ ਇਕੱਠ
ਨਵੀ ਦਿੱਲੀ,28 ਦਿਸੰਬਰ 2024
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਾਂਗਰਸ ਹੈੱਡਕੁਆਰਟਰ ਤੋਂ ਨਿਗਮ ਬੋਧ ਘਾਟ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਭਾਰੀ ਭੀੜ ਹੈ। ਵੀਰਵਾਰ ਰਾਤ ਨੂੰ ਦਿੱਲੀ ਦੇ ਏਮਜ਼ ‘ਚ ਉਨ੍ਹਾਂ ਦੀ ਮੌਤ ਹੋ ਗਈ। 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਡਾ: ਮਨਮੋਹਨ ਸਿੰਘ 92 ਸਾਲ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਤੜਕੇ 3 ਮੋਤੀ ਲਾਲ ਨਹਿਰੂ ਮਾਰਗ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦੀ ਗਈ।
ਨਿਗਮਬੋਧ ਘਾਟ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਦੇ ਵਾਹਨ ਇਕ-ਇਕ ਕਰਕੇ ਇੱਥੇ ਪਹੁੰਚ ਰਹੇ ਹਨ। ਡਾ: ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਵੀ ਥੋੜ੍ਹੇ ਸਮੇਂ ਵਿਚ ਹੀ ਪੁੱਜਣ ਵਾਲੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਜਲਦੀ ਹੀ ਪਹੁੰਚਣਗੇ।
ਨਿਗਮ ਬੋਧ ਘਾਟ ‘ਤੇ ਵੀ.ਵੀ.ਆਈ.ਪੀਜ਼ ਪੁੱਜਣੇ ਸ਼ੁਰੂ ਹੋ ਗਏ ਹਨ। ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਥੋੜ੍ਹੇ ਸਮੇਂ ਵਿੱਚ ਨਿਗਮ ਬੋਧ ਘਾਟ ਪੁੱਜਣ ਵਾਲੀ ਹੈ। ਰਾਸ਼ਟਰਪਤੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ 11.42 ਵਜੇ ਪਹੁੰਚਣਗੇ। ਇਸ ਤੋਂ ਪਹਿਲਾਂ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਅਤੇ ਹੋਰ ਨੇਤਾ ਪਹੁੰਚਣਗੇ।
ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਦੇ ਪਿੱਛੇ ਕਾਂਗਰਸੀ ਵਰਕਰਾਂ ਦੀ ਭੀੜ ਲੱਗੀ ਹੋਈ ਹੈ। ਫੌਜ ਦੀ ਗੱਡੀ ‘ਚ ਰਾਹੁਲ ਗਾਂਧੀ ਅਤੇ ਰੇਵੰਤ ਰੈੱਡੀ ਦੇ ਨਾਲ ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰ ਮੌਜੂਦ ਹਨ। ਲੋਕ ਮਨਮੋਹਨ ਸਿੰਘ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਨਿਗਮ ਬੋਧ ਘਾਟ ਜਾ ਰਹੇ ਹਨ।