ਅੱਜ 12:30 ਵਜੇ ਕਰਨਗੇ ਵੱਡਾ ਐਲਾਨ-ਕੇਜਰੀਵਾਲ….. ਕਿਹਾ ਦਿੱਲੀ ਦੇ ਲੋਕ ਹੋਣਗੇ ਬਹੁਤ ਖੁਸ਼
ਦਿੱਲੀ,24 ਦਿਸੰਬਰ 2024
ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਵਾਸੀਆਂ ਲਈ ਇੱਕ ਹੋਰ ਵੱਡਾ ਐਲਾਨ ਕਰਨ ਜਾ ਰਹੇ ਹਨ। ਉਨ੍ਹਾਂਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਕੇਜਰੀਵਾਲ ਨੇ ਇਹ ਨਹੀਂ ਦੱਸਿਆ ਕਿ ਉਹ ਦਿੱਲੀ ਦੇ ਲੋਕਾਂ ਲਈ ਕੀ ਐਲਾਨ ਕਰਨਗੇ। ਦਰਅਸਲ, ਦਿੱਲੀ ਦੇ ਸਾਬਕਾ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸਵੇਰੇ ਇੱਕ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਲਿਖਿਆ ਸੀ ਕਿ ਉਹ 12.30 ਵਜੇ ਵੱਡਾ ਐਲਾਨ ਕਰਨਗੇ ਅਤੇ ਦਿੱਲੀ ਦੇ ਲੋਕ ਇਸ ਤੋਂ ਬਹੁਤ ਖੁਸ਼ ਹੋਣਗੇ। ਇਸ ਟਵੀਟ ਤੋਂ ਬਾਅਦ ਸਿਆਸੀ ਹਲਕਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ ਕਿ ਕੇਜਰੀਵਾਲ ਦਿੱਲੀ ਦੀ ਜਨਤਾ ਨਾਲ ਕਿਹੜਾ ਵੱਡਾ ਚੋਣ ਵਾਅਦਾ ਕਰਨ ਜਾ ਰਹੇ ਹਨ। ਲੀ ਦੇ ਲੋਕਾਂ ਲਈ ਕੀ ਐਲਾਨ ਕਰਨਗੇ।