ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਜਾਰੀ ਕੀਤੀ ਸ਼ੀਤ ਲਹਿਰ ਦੀ ਚੇਤਾਵਨੀ
ਨਵੀਂ ਦਿੱਲੀ -12 ਦਿਸੰਬਰ 2024
ਭਾਰਤੀ ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈ ਉਤਰੀ ਰਾਜਾਂ ਲਈ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ, ਵਿਭਾਗ ਦੀ ਰਿਪੋਰਟ ਅਨੁਸਾਰ 12 ਤੋਂ 16 ਦਸੰਬਰ ਦੇ ਦੌਰਾਨ ਸ਼ੀਤ ਲਹਿਰ ਦੀਆਂ ਸਥਿਤੀਆਂ ਦੀ ਬਹੁਤ ਸੰਭਾਵਨਾ ਹੈ ।
ਪੰਜਾਬ ਦੇ ਲੁਧਿਆਣਾ , ਮੋਗਾ, ਬਰਨਾਲਾ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਨੂੰ ਛੱਡ ਕੇ ਬਾਕੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ੀਤ ਲਹਿਰ ਦੀਆਂ ਸਥਿਤੀਆਂ ਦੀ ਬਹੁਤ ਸੰਭਾਵਨਾ ਹੈ।
ਪੱਛਮੀ ਹਿਮਾਲੀਅਨ ਰਾਜਾਂ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਹਿਮਾਚਲ ਪ੍ਰਦੇਸ਼ ਦੇ ਅੱਧੇ ਤੋਂ ਵੱਧ ਇਲਾਕਿਆਂ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਕਸ਼ਮੀਰ ਘਾਟੀ ‘ਚ ਤਾਪਮਾਨ ਪਹਿਲਾਂ ਹੀ ਮਾਈਨਸ ‘ਚ ਹੈ ਅਤੇ ਇਸ ਦੇ ਉੱਪਰ ਹੋਈ ਬਰਫਬਾਰੀ ਨੇ ਕੰਬਣੀ ਵਧਾ ਦਿੱਤੀ ਹੈ। ਜੰਮੂ ਡਿਵੀਜ਼ਨ ਵਿੱਚ ਪਿਛਲੇ ਸਾਲ ਸਰਦੀਆਂ ਦਾ ਰਿਕਾਰਡ ਵੀ ਟੁੱਟ ਗਿਆ ਹੈ। ਲੇਹ ਅਤੇ ਲੱਦਾਖ ਵਿਚ ਵੀ ਖੂਨ ਜਮਾਉਣ ਵਾਲੀ ਠੰਡ ਪੈ ਰਹੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਪਾਰਾ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ 2 ਡਿਗਰੀ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 16 ਦਸੰਬਰ ਤੱਕ ਕੜਾਕੇ ਦੀ ਠੰਡ ਅਤੇ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਹੈ।