ਮੁੱਖ ਖ਼ਬਰਾਂਭਾਰਤ

ਬੇਂਗਲੁਰੂ ‘ਚ 14 ਸਾਲ ਦੇ ਬੇਟੇ ਦੀ ਮੋਬਾਈਲ ਠੀਕ ਕਰਵਾਓਣ ਦੀ ਜਿੱਦ ਕਾਰਣ ਪਿਤਾ ਨੇ ਡੰਡੇ ਨਾਲ ਕੁੱਟ-ਕੁੱਟ ਕੇ  ਲਈ ਜਾਨ 

ਬੇਂਗਲੁਰੂ,30 ਨਵੰਬਰ 2024

ਬੇਂਗਲੁਰੂ ‘ਚ ਪਿਓ-ਪੁੱਤ ਦੇ ਰਿਸ਼ਤੇ ‘ਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਮਾਮੂਲੀ ਗੱਲ ਨੂੰ ਲੈ ਕੇ 14 ਸਾਲਾ ਲੜਕੇ ਨੂੰ ਉਸਦੇ ਪਿਤਾ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਲੜਕਾ ਆਪਣੇ ਪਿਤਾ ਨੂੰ ਆਪਣਾ ਸਮਾਰਟਫੋਨ ਠੀਕ ਕਰਵਾਉਣ ਲਈ ਜ਼ੋਰ ਦੇ ਰਿਹਾ ਸੀ। ਇਸ ਦੌਰਾਨ ਦੋਵਾਂ ‘ਚ ਬਹਿਸ ਹੋ ਗਈ।

ਲੜਕੇ ਦਾ ਪਿਤਾ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਪਹਿਲਾਂ ਉਸ ‘ਤੇ ਕ੍ਰਿਕਟ ਬੈਟ ਨਾਲ ਹਮਲਾ ਕੀਤਾ ਅਤੇ ਫਿਰ ਉਸ ਦੀ ਗਰਦਨ ਫੜ ਕੇ ਉਸ ਦਾ ਸਿਰ ਕੰਧ ‘ਤੇ ਕਈ ਵਾਰ ਮਾਰਿਆ। ਇਸ ਕਾਰਨ ਜਦੋਂ ਉਹ ਪੂਰੀ ਤਰ੍ਹਾਂ ਬੇਹੋਸ਼ ਹੋ ਗਿਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣੀ) ਲੋਕੇਸ਼ ਬੀ ਜਗਲਾਸਰ ਨੇ ਦੱਸਿਆ ਕਿ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਨੂੰ ਲੈ ਕੇ ਬੱਚੇ ਅਤੇ ਉਸ ਦੇ ਮਾਤਾ-ਪਿਤਾ ਵਿਚਕਾਰ ਕਾਫ਼ੀ ਬਹਿਸ ਹੁੰਦੀ ਰਹਿੰਦੀ ਸੀ। ਇਸ ਤੋਂ ਇਲਾਵਾ ਉਸਦੇ ਮਾਪੇ ਵੀ ਉਸਦੇ ਨਿਯਮਿਤ ਤੌਰ ‘ਤੇ ਸਕੂਲ ਨਾ ਆਉਣ ਅਤੇ ਬੁਰੇ ਦੋਸਤਾਂ ਦੀ ਸੰਗਤ ਰੱਖਣ ਤੋਂ ਨਾਖੁਸ਼ ਸਨ।