ਲੁਧਿਆਣਾ’ ਚ ਕੱਪੜਿਆਂ ਦਾ ਕੰਮ ਕਰਨ ਵਾਲੇ ਨੂੰ ਕੀਤਾ ਕਿਡਨੈਪ, ਪੈਸਿਆਂ ਦੇ ਲੈਣ ਦੇਣ ਦਾ ਹੈ ਮਾਮਲਾ

ਪੰਜਾਬ ਨਿਊਜ਼,22 ਨਵੰਬਰ 2024

ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਤੋਂ ਚਾਰ ਪੰਜ ਮਹੀਨੇ ਪਹਿਲਾਂ ਆਏ ਇੱਕ ਵਿਅਕਤੀ ਜਿਸ ਦੀ ਸ਼ਨਾਖਤ ਸੁਰਜੀਤ ਦਿਨਕਰ ਨਾਂ ਦੇਵਿਅਕਤੀ ਦੇ ਵੱਜੋਂ ਹੋਈ ਹੈ। ਉਸਨੂੰ ਅਗਵਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੌਕੇ ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਚਾਰ ਤੋਂ ਪੰਜ ਮਹੀਨੇ ਪਹਿਲਾਂ ਹੀ ਇਹ ਵਿਅਕਤੀ ਗੁਜਰਾਤ ਤੋਂ ਇੱਥੇ ਆਇਆ ਸੀ। ਇਸ ਨੇ ਕੱਪੜੇ ਦੀ ਦੁਕਾਨ ਖੋਲੀ ਸੀ। ਉਹਨਾਂ ਕਿਹਾ ਕਿ ਇਸ ਵਿਅਕਤੀ ਦਾ ਪਿੱਛੇ ਕੁਛ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਇਹੀ ਪਤਾ ਲੱਗਿਆ ਹੈ ਕਿ ਉਹ ਸ਼ਖਸ ਇੱਥੇ ਉਸ ਨੂੰ ਲੱਭਦੇ ਲੱਭਦੇ ਆਏ ਸਨ।ਇਸ ਨੂੰ ਆਪਣੇ ਨਾਲ ਬਿਠਾ ਕੇ ਜਬਰਦਸਤੀ ਲੈ ਗਏ।ਉਹਨਾਂ ਕਿਹਾ ਕਿ  ਅਸੀਂ ਇਸ ਦੀ ਪੂਰੀ ਜਾਂਚ ਕਰ ਰਹੇ ਹਨ ਜਾਂਚ ਕਰਨ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕੇਗਾ।ਦੱਸ ਦੇਈਏ ਕੀ ਜਿਸ ਵਿਅਕਤੀ ਨੂੰ ਕਿਡਨੈਪ ਕੀਤਾ ਗਿਆ ਹੈ। ਉਹ ਗੁਜਰਾਤ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।