ਕਿਊਬਾ ‘ਚ 6.8 ਦੀ ਤੀਬਰਤਾ ਨਾਲ ਆਇਆ ਭੂਚਾਲ,ਧਰਤੀ ਹਿੱਲੀ, ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ
ਕਿਊਬਾ 11 ਨਵੰਬਰ 2024
ਕਿਊਬਾ ਵਿੱਚ ਐਤਵਾਰ ਦੇਰ ਰਾਤ ਪੂਰਬੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.8 ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸੈਂਟੀਆਗੋ ਡੀ ਕਿਊਬਾ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਦੀਆਂ ਇਮਾਰਤਾਂ ਹਿੱਲ ਗਈਆਂ। ਘਟਨਾ ‘ਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਟਵਿੱਟਰ ‘ਤੇ ਕਿਹਾ ਕਿ ਭੂਚਾਲ ਕਰਕੇ ਜ਼ਮੀਨ ਖਿਸਕ ਗਈ ਹੈ। ਘਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਸੀਂ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਡਾ ਪਹਿਲਾ ਨਿਸ਼ਾਨਾ ਲੋਕਾਂ ਦੀ ਜਾਨ ਬਚਾਉਣਾ ਹੈ। ਇਸ ਦੌਰਾਨ ਰਾਇਟਰਜ਼ ਨੇ ਸਥਾਨਕ ਨਿਵਾਸੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨਾ ਭਿਆਨਕ ਭੂਚਾਲ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਮਕਾਨ ਅਤੇ ਇਮਾਰਤਾਂ ਹਿੱਲ ਗਈਆਂ ਅਤੇ ਘਰ ਵਿੱਚ ਮੌਜੂਦ ਅਲਮਾਰੀਆਂ ਦੇ ਨਾਲ-ਨਾਲ ਭਾਂਡੇ, ਸ਼ੀਸ਼ੇ ਅਤੇ ਫੁੱਲਦਾਨ ਖਿੱਲਰ ਗਏ।