ਜੰਮੂ ਦੇ ਅਖਨੂਰ ‘ਚ ਫੌਜ ਦੀ ਐਬੂਲੈਂਸ ਤੇ ਆਤੰਕੀ ਹਮਲਾ

ਜੰਮੂ ,28 ਅਕਤੂਬਰ 2024

ਜੰਮੂ ਤੋਂ ਇੱਕ ਹੋਰ ਅੱਤਵਾਦੀ ਹਮਲੇ ਦੀ ਖਬਰ ਆ ਰਹੀ ਹੈ। ਸੂਤਰਾਂ ਮੁਤਾਬਕ ਸੋਮਵਾਰ ਨੂੰ ਜੰਮੂ ਦੇ ਅਖਨੂਰ ‘ਚ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ ‘ਤੇ ਗੋਲੀਬਾਰੀ ਕੀਤੀ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਫੌਜ ਦੀ ਇਕ ਐਂਬੂਲੈਂਸ ਜੰਮੂ-ਕਸ਼ਮੀਰ ਦੇ ਅਖਨੂਰ ਸ਼ਹਿਰ ਦੇ ਜੋਗਵਾਨ ਇਲਾਕੇ ‘ਚ ਜਾ ਰਹੀ ਸੀ। ਫਿਰ ਅੱਤਵਾਦੀਆਂ ਦੇ ਇਕ ਸਮੂਹ ਨੇ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੁਲਸ ਅਤੇ ਫੌਜ ਅਲਰਟ ਹੋ ਗਈ ਹੈ ਅਤੇ ਪੂਰੇ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲਾ ਸੋਮਵਾਰ (28 ਅਕਤੂਬਰ 2024) ਨੂੰ ਸਵੇਰੇ 7:25 ਵਜੇ ਜੋਗਵਾਨ ਦੇ ਸ਼ਿਵਸਾਨ ਮੰਦਰ ਨੇੜੇ ਬਟਾਲ ਇਲਾਕੇ ‘ਚ ਹੋਇਆ। ਤਿੰਨ ਤੋਂ ਚਾਰ ਅੱਤਵਾਦੀਆਂ ਨੇ ਐਂਬੂਲੈਂਸ ਅਤੇ ਹੋਰ ਵਾਹਨਾਂ ‘ਤੇ 15-20 ਰਾਉਂਡ ਫਾਇਰ ਕੀਤੇ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।