ਡਰੱਗ ਮਾਮਲੇ ’ਚ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫ਼ਤਾਰ,28 ਗ੍ਰਾਮ ਹੈਰੋਇਨ ,1 ਲੱਖ 56 ਹਜਾਰ ਰੁਪਏ ਡਰੱਗ ਮਨੀ ਬਰਾਮਦ,

24 ਅਕਤੂਬਰ 2024

ਫਿਰੋਜ਼ਪੁਰ ਦਿਹਾਤੀ ਤੋਂ ਰਹਿ ਚੁੱਕੇ ਸਾਬਕਾ ਵਿਧਾਇਕ ਵਿਧਾਇਕ ਸਤਿਕਾਰ ਕੌਰ ਗਹਿਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਜਦੋਂ ਖਰੜ ਦੇ ਸੰਨੀ ਇਨਕਲੇਵ ਸਥਿਤ ਉਹਨਾਂ ਦੇ ਹਾਊਸ ਤੋਂ ਡਰੱਗ ਮਾਮਲਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੌਰਾਨ ਉਹਨਾਂ ਦੇ ਸਾਥੀ ਡਰਾਈਵਰ ਵਰਿੰਦਰ ਸਿੰਘ ਵਾਸੀ ਲੱਲੇ , ਫਿਰੋਜ਼ਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਐੱਸਟੀਐੱਫ ਦੇ ਥਾਣੇ ਵਿੱਚ ਮੁਕੱਦਮਾ ਨੰ. 159 ਰਜਿਸਟਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਉਸਦੇ ਇੱਕ ਸਾਥੀ ਵਰਿੰਦਰ ਸਿੰਘ ਗ੍ਰਿਫਤਾਰ ਕੀਤਾ ਗਿਆ , ਜਿਸ ਦੌਰਾਨ ਉਹਨਾਂ ਕੋਲੋਂ 100 ਗ੍ਰਾਮ ਡਰੱਗ ਬਰਾਮਦ ਹੋਈ, ਇਸ ਦੌਰਾਨ ਉਹਨਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਸੰਨੀ ਇਨਕਲੇਵ ਸਥਿਤ ਘਰ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿੱਥੋਂ 28 ਗ੍ਰਾਮ ਹੋਰ ਹੈਰੋਇਨ , 1 ਲੱਖ 56 ਹਜਾਰ ਰੁਪਏ ਡਰੱਗ ਮਨੀ ਬਰਾਮਦ, ਸੋਨਾ, 4 ਗੱਡੀਆਂ ਅਤੇ 5 ਨੰਬਰ ਪਲੇਟਾਂ , ਜਿਹਨਾਂ ਤੋਂ ਲੱਗਦਾ ਹੈ ਕਿ ਨੰਬਰ ਪਲੇਟਾਂ ਬਦਲ ਕੇ ਡਰੱਗ ਸਪਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਹੈ।