BJP ਨੇ ਝਾਰਖੰਡ ਲਈ 66 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ,ਜਾਮਤਾੜਾ ਤੋਂ ਸੀਤਾ ਸੋਰੇਨ ਨੂੰ ਦਿੱਤੀ ਟਿਕਟ 

ਝਾਰਖੰਡ,,20 ਅਕਤੂਬਰ 2024

ਝਾਰਖੰਡ ਲਈ ਭਾਜਪਾ ਨੇ 66 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਜਾਮਤਾੜਾ ਤੋਂ ਸੀਤਾ ਸੋਰੇਨ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਧਨਵਰ ਤੋਂ ਸੂਬਾ ਪ੍ਰਧਾਨ ਬਾਬੂ ਲਾਲ ਮਰਾਂਡੀ ਨੂੰ ਉਮੀਦਵਾਰ ਬਣਾਇਆ ਹੈ।66 ਉਮੀਦਵਾਰਾਂ ਦੀ ਇਸ ਸੂਚੀ ਵਿੱਚ ਸਾਬਕਾ ਸੀਐਮ ਚੰਪਾਈ ਸੋਰੇਨ, ਗੀਤਾ ਬਾਲਮੁਚੂ, ਸਾਬਕਾ ਸੰਸਦ ਮੈਂਬਰ ਗੀਤਾ ਕੋਡਾ, ਮੀਰਾ ਮੁੰਡਾ ਦੇ ਨਾਂ ਵੀ ਸ਼ਾਮਲ ਹਨ। ਚੰਪਾਈ ਸੋਰੇਨ ਸਰਾਇਕੇਲਾ ਤੋਂ ਚੋਣ ਲੜਨਗੇ। ਚੰਪਾਈ ਸੋਰੇਨ ਨੇ ਪਿਛਲੀਆਂ ਚੋਣਾਂ ਜੇਐੱਮਐੱਮ ਦੀ ਟਿਕਟ ‘ਤੇ ਲੜੀਆਂ ਸਨ।