ਹਰਿਆਣਾ ਦੇ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ, ਕਾਂਗਰਸ-ਜੇਜੇਪੀ-ਇਨੈਲੋ ਨੂੰ ਵੱਡਾ ਝਟਕਾ

ਹਰਿਆਣਾ ,8 ਅਕਤੂਬਰ 2024

ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਤਾਜ਼ਾ ਰੁਝਾਨਾਂ ਮੁਤਾਬਕ ਭਾਜਪਾ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਕਾਂਗਰਸ, ਜੇਜੇਪੀ ਅਤੇ ਇਨੈਲੋ ਨੂੰ ਵੱਡਾ ਝਟਕਾ ਲੱਗਾ ਹੈ। ਕਈ ਸੀਟਾਂ ‘ਤੇ ਨਤੀਜੇ ਵੀ ਐਲਾਨੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਜਪਾ ਨੇ ਜਿੱਤੀ ਹੈ। ਹਰਿਆਣਾ ਵਿੱਚ ਭਾਜਪਾ 50 ਸੀਟਾਂ ਦੇ ਨੇੜੇ ਜਾਪਦੀ ਹੈ।

ਹਰਿਆਣਾ ਦੇ ਨੂਹ ਜ਼ਿਲ੍ਹੇ ਦੀ ਫ਼ਿਰੋਜ਼ਪੁਰ ਝਿਰਕਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਮੋਮਨ ਖ਼ਾਨ ਨੇ 98441 ਵੋਟਾਂ ਨਾਲ ਜਿੱਤ ਹਾਸਲ ਕੀਤੀ। ਹਰਿਆਣਾ ਵਿੱਚ ਚੌਟਾਲਾ ਪਰਿਵਾਰ ਦੀ ਸਿਆਸਤ ਨੂੰ ਵੱਡਾ ਝਟਕਾ ਲੱਗਾ ਹੈ। ਚੌਟਾਲਾ ਪਰਿਵਾਰ ਨਾਲ ਜੁੜੇ ਕਈ ਲੋਕ ਚੋਣ ਹਾਰ ਗਏ। ਅਭੈ ਚੌਟਾਲਾ, ਦੁਸ਼ਯੰਤ ਚੌਟਾਲਾ, ਸੁਨੈਨਾ ਚੌਟਾਲਾ, ਰਣਜੀਤ ਚੌਟਾਲਾ, ਦਿਗਵਜੀਆ ਚੌਟਾਲਾ ਸਾਰੇ ਚੋਣ ਹਾਰ ਗਏ। ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਨੇ ਰਾਣੀਆ ਵਿਧਾਨ ਸਭਾ ਤੋਂ ਚੋਣ ਜਿੱਤੀ। ਆਦਿਤਿਆ ਚੌਟਾਲਾ ਅਜੇ ਵੀ ਮੋਹਰੀ ਹਨ।