ਅਕਤੂਬਰ ਦੀ ਸ਼ੁਰੂਆਤ ਤੋਂ ਤਿਓਹਾਰਾਂ ਦੇ ਪਹਿਲੇ ਦਿਨ ਸੋਨਾ ਸਸਤਾ ਹੋਇਆ ਜਾਂ ਮਹਿੰਗਾ? ਜਾਣੋ 24 ਕੈਰੇਟ ਸੋਨੇ-ਚਾਂਦੀ ਦੀ ਕੀਮਤ
3 ਅਕਤੂਬਰ 2024
ਤਿਓਹਾਰ ਦੇ ਦਿੰਨਾ ਚ ਕਾਫੀ ਸਾਲਾਂ ਤੋਂ ਸੋਨਾ ਤੇ ਚਾਂਦੀ ਚ ਵਾਧਾ ਹੁੰਦਾ ਆ ਰਿਹਾ ਹੈ ਪਰ ਇਸ ਵਾਰ ਸੋਨੇ ਦੀਆ ਕੀਮਤਾਂ ਅਸਮਾਨ ਤਕ ਪਹੁੰਚਿਆ ਹੈ ਨਵਰਾਤਰੀ ਦੇ ਪਹਿਲੇ ਦਿਨ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। 3 ਅਕਤੂਬਰ 2024 ਨੂੰ ਸੋਨਾ 500 ਰੁਪਏ ਤੱਕ ਵਧਿਆ ਹੈ। ਸੋਨਾ ਇਨ੍ਹੀਂ ਦਿਨੀਂ ਸਭ ਤੋਂ ਉੱਚੀ ਦਰ ‘ਤੇ ਕਾਰੋਬਾਰ ਕਰ ਰਿਹਾ ਹੈ। ਦੇਸ਼ ਦੇ ਲਗਭਗ ਸਾਰੇ ਸ਼ਹਿਰਾਂ ‘ਚ 24 ਕੈਰੇਟ ਸੋਨੇ ਦੀ ਕੀਮਤ 77,600 ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ। ਹਾਲਾਂਕਿ ਕੁਝ ਸ਼ਹਿਰਾਂ ‘ਚ ਸੋਨਾ 77,000 ਰੁਪਏ ‘ਚ ਵੀ ਮਿਲ ਰਿਹਾ ਹੈ। ਗਹਿਣੇ ਖਰੀਦਣ ਵਾਲਿਆਂ ਲਈ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 71,000 ਰੁਪਏ ਨੂੰ ਪਾਰ ਕਰ ਗਈ ਹੈ। 18 ਕੈਰੇਟ ਸੋਨੇ ਦੀ ਕੀਮਤ 58 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ।ਇਸ ਮਹੀਨੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕਈ ਗੁਣਾ ਵਾਧਾ ਹੋਇਆ ਹੈ। ਚਾਂਦੀ 94,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਕੀਮਤ ਕੀ ਹੈ? ਗਹਿਣੇ ਬਣਾਉਣ ‘ਚ ਸਿਰਫ 22 ਕੈਰੇਟ ਸੋਨਾ ਵਰਤਿਆ ਜਾਂਦਾ ਹੈ ਅਤੇ ਇਹ ਸੋਨਾ 91.6 ਫੀਸਦੀ ਸ਼ੁੱਧ ਹੁੰਦਾ ਹੈ। ਪਰ ਨਤੀਜੇ ਵਜੋਂ 89 ਜਾਂ 90 ਫੀਸਦੀ ਸ਼ੁੱਧ ਸੋਨੇ ਨੂੰ 22 ਕੈਰੇਟ ਸੋਨਾ ਦੱਸ ਕੇ ਮਿਲਾਵਟ ਕਰਕੇ ਗਹਿਣਿਆਂ ਵਜੋਂ ਵੇਚਿਆ ਜਾਂਦਾ ਹੈ। ਇਸ ਲਈ ਜਦੋਂ ਵੀ ਤੁਸੀਂ ਗਹਿਣੇ ਖਰੀਦਦੇ ਹੋ ਤਾਂ ਉਸ ਦੇ ਹਾਲਮਾਰਕ ਬਾਰੇ ਜਾਣਕਾਰੀ ਜ਼ਰੂਰ ਲਓ। ਜੇਕਰ ਸੋਨੇ ਦਾ ਹਾਲਮਾਰਕ 375 ਹੈ ਤਾਂ ਇਹ ਸੋਨਾ 37.5 ਫੀਸਦੀ ਸ਼ੁੱਧ ਸੋਨਾ ਹੈ।