135 ਕਰੋੜ ਰੁਪਏ ਦੀ GST ਚੋਰੀ ਫੜੀ, 7 ਦੋਸ਼ੀ ਗ੍ਰਿਫਤਾਰ

ਨਵੀਂ ਦਿੱਲੀ,25 ਸਤੰਬਰ 2024

ਸਾਈਬਰ ਅਪਰਾਧੀਆਂ ਨੇ ਦੇਸ਼ ਵਿੱਚ 48 ਵੱਖ-ਵੱਖ ਫਰਜ਼ੀ ਕੰਪਨੀਆਂ ਰਾਹੀਂ 925 ਕਰੋੜ ਰੁਪਏ ਦੇ ਜਾਅਲੀ ਜੀਐਸਟੀ ਬਿੱਲ ਕੱਟ ਕੇ ਸਰਕਾਰ ਨੂੰ 135 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਪੁਲਿਸ ਨੇ 7 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ।

ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ,ਮੁਜ਼ੱਫਰਨਗਰ ਦੇ ਐਸਐਸਪੀ ਅਭਿਸ਼ੇਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਤਨਪੁਰੀ ਪੁਲੀਸ ਨੇ ਬੁਢਾਣਾ ਦੀ ਮਦਦ ਨਾਲ ਸਾਈਬਰ ਸਟੇਸ਼ਨ ਪੁਲੀਸ ਨੇ ਤਸਲੀਮ ਅਤੇ ਜੁਨੈਦ ਵਾਸੀ ਪਿੰਡ ਭਾਨਵਾੜਾ ਰਤਨਪੁਰੀ, ਸੇਠੀ ਵਾਸੀ ਪੱਛਮੀ ਪਛਲਾ ਕ੍ਰਿਸ਼ਨਾਪੁਰੀ ਬੁਢਾਣਾ, ਆਸ ਮੁਹੰਮਦ, ਵਾਸੀ ਪਿੰਡ ਰਤਨਪੁਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗੀਤਾਪੁਰੀ ਭੂਡ, ਮੰਡੀ ਸਾਊਥ ਬੱਸ ਸਟੈਂਡ ਤੋਂ ਆਸਿਫ ਵਾਸੀ ਬੁਢਾਣਾ, ਪੁਰਾਣੀ ਟੈਂਕੀ ਨੇੜੇ ਮੋਇਨ ਵਾਸੀ ਬੁਢਾਣਾ ਅਤੇ ਭਗਤ ਸਿਨੇਮਾ ਨੇੜੇ ਅਜ਼ੀਮ ਵਾਸੀ ਬੁਢਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਕੋਲੋਂ ਕਰੀਬ 1000 ਕਰੋੜ ਰੁਪਏ ਦੇ ਜਾਅਲੀ ਜੀਐਸਟੀ ਬਿੱਲ ਦੇ ਆਦਾਨ-ਪ੍ਰਦਾਨ ਦੇ ਸਕਰੀਨਸ਼ਾਟ, ਦੋ ਪੈਨ ਕਾਰਡ, ਤਿੰਨ ਕਾਪੀਆਂ, ਅੱਠ ਮੋਬਾਈਲ ਫ਼ੋਨ ਅਤੇ 20 ਸਿਮ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਰਹਿਣ ਵਾਲੇ ਲੋਕਾਂ ਦੇ ਨਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਫਰਜ਼ੀ ਜੀਐਸਟੀ ਅਤੇ ਈ-ਵੇਅ ਬਿੱਲ ਤਿਆਰ ਕੀਤੇ ਹਨ। ਸਾਈਬਰ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।