ਦਿੱਲੀ ਦੇ ਨਵੇਂ CM ਦੇ ਨਾਂ ਦਾ ਅੱਜ ਹੋਵੇਗਾ ਐਲਾਨ, ਕੁਝ ਸਮੇਂ ਬਾਅਦ ਸ਼ੁਰੂ ਹੋਵੇਗੀ AAP ਵਿਧਾਇਕ ਦਲ ਦੀ ਮੀਟਿੰਗ 

ਦਿੱਲੀ,17 ਸਤੰਬਰ 2024

ਦਿੱਲੀ’ ਚ ਅੱਜ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਨਾਲ ਹੀ ਨਵੇਂ ਨਾਂ ਦਾ ਐਲਾਨ ਵੀ ਕੀਤਾ ਜਾਵੇਗਾ। ਹੁਣ ਇਹ ਨਵਾਂ ਨਾਮ ਕਿਸਦਾ ਹੋਵੇਗਾ ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ। ਕੇਜਰੀਵਾਲ ਨੇ ਦੋ ਦਿਨ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਜਗ੍ਹਾ ਮਨੀਸ਼ ਸਿਸੋਦੀਆ ਮੁੱਖ ਮੰਤਰੀ ਨਹੀਂ ਬਣਨਗੇ। ਅਜਿਹੇ ‘ਚ ਮੰਤਰੀਆਂ ਦੀ ਸੂਚੀ ‘ਚ ਆਤਿਸ਼ੀ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਗੋਪਾਲ ਰਾਏ ਦੇ ਨਾਂ ਸਾਹਮਣੇ ਆ ਰਹੇ ਹਨ। ਅੱਜ ਸਵੇਰੇ 11:30 ਵਜੇ ਵਿਧਾਇਕ ਦਲ ਦੀ ਮੀਟਿੰਗ ਹੈ ਜੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਣੀ ਹੈ। ਨਾਂ ਦਾ ਐਲਾਨ ਹੋਣ ਤੋਂ ਬਾਅਦ ਕੇਜਰੀਵਾਲ ਅੱਜ ਸ਼ਾਮ ਨੂੰ LG ਦਫਤਰ ਜਾ ਕੇ ਆਪਣਾ ਅਸਤੀਫਾ ਸੌਂਪਣਗੇ।