ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ,21 ਉਮੀਦਵਾਰਾਂ ਵਿਚੋਂ 2 ਮੁਸਲਮਾਨ ਕੈਂਡੀਡੇਟ 

10 ਸਤੰਬਰ 2024

ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 21 ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਭਾਜਪਾ ਨੇ ਹਰਿਆਣਾ ਵਿੱਚ 67 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਭਾਜਪਾ ਨੇ ਹੁਣ ਸੂਬੇ ਦੀਆਂ 88 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ।ਇਸ ਸੂਚੀ ਵਿੱਚ ਨਰਾਇਣਗੜ੍ਹ ਤੋਂ ਪਵਨ ਸੈਣੀ, ਪਿਹੋਵਾ ਤੋਂ ਜੈ ਭਗਵਾਨ ਸ਼ਰਮਾ, ਜੁਲਾਨਾ ਤੋਂ ਕੈਪਟਨ ਯੋਗੇਸ਼ ਬੈਰਾਗੀ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਨੇ ਰਾਏ ਤੋਂ ਕ੍ਰਿਸ਼ਨ ਗਹਿਲਾਵਤ ਅਤੇ ਪਟੌਦੀ ਤੋਂ ਬਿਮਲਾ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਯੋਗੇਸ਼ ਬੈਰਾਗੀ ਦਾ ਸਿੱਧਾ ਮੁਕਾਬਲਾ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨਾਲ ਹੋਵੇਗਾ। ਵਿਨੇਸ਼ 6 ਸਤੰਬਰ ਨੂੰ ਖਿਡਾਰੀ ਬਜਰੰਗ ਪੂਨੀਆ ਨਾਲ ਨਵੀਂ ਦਿੱਲੀ ‘ਚ ਕਾਂਗਰਸ ‘ਚ ਸ਼ਾਮਲ ਹੋਈ ਸੀ।