ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਤੋਂ ਬਾਅਦ ਬੱਸ ਦਾ ਵੀ ਕਿਰਾਇਆ ਵਧਾਇਆ,100 ਕਿਲੋਮੀਟਰ ਦਾ ਸਫਰ 46 ਰੁਪਏ ਮਹਿੰਗਾ 

ਪੰਜਾਬ ਨਿਊਜ਼,8 ਸਤੰਬਰ 2024

ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਤੋਂ ਦੋ ਦਿਨ ਬਾਦ ਬੱਸ ਸਫਰ ਮਹਿੰਗਾ ਕਰ ਦਿੱਤਾ, ਜਿਸ ਕਾਰਨ ਹੁਣ ਸਫਰ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸ਼ਨੀਵਾਰ ਨੂੰ ਪੰਜਾਬ ‘ਚ ਬੱਸ 29ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ।

ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਭ ਤੋਂ ਵੱਧ ਵਾਧਾ 46 ਪੈਸੇ ਪ੍ਰਤੀ ਕਿਲੋਮੀਟਰ ਹੈ। ਅਜਿਹੇ ‘ਚ ਜੇਕਰ ਤੁਸੀਂ 100 ਕਿਲੋਮੀਟਰ ਦਾ ਸਫਰ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਦੇ ਮੁਕਾਬਲੇ 46 ਰੁਪਏ ਜ਼ਿਆਦਾ ਦੇਣੇ ਪੈਣਗੇ ਹੁਣ ਆਮ ਏਸੀ ਬੱਸ ਦਾ ਕਿਰਾਇਆ 174 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾਕਿਰਾਏ ਵਿੱਚ ਵਾਧੇ ਦਾ ਨਿਯਮ ਐਤਵਾਰ ਤੋਂ ਲਾਗੂ ਹੋ ਜਾਵੇਗਾ। ਆਮ ਬੱਸ ਦਾ ਕਿਰਾਇਆ ਹੁਣ 145 ਪੈਸੇ ਪ੍ਰਤੀ  ਕਿਲੋਮੀਟਰ ਹੋਵੇਗਾ। ਪਹਿਲਾਂ ਇਹ ਕਿਰਾਇਆ 122 ਪੈਸੇ ਪ੍ਰਤੀ ਕਿਲੋਮੀਟਰ ਸੀ। ਹੁਕਮਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਆਮ ਏਸੀ ਬੱਸ ਦੇ ਕਿਰਾਏ ਵਿੱਚ 28 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਮੁਤਾਬਕ ਹੁਣ ਆਮ ਏਸੀ ਬੱਸ ਦਾ ਕਿਰਾਇਆ 174 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ। ਪਹਿਲਾਂ ਇਹ 146 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਦੇ ਨਾਲ ਹੀ ਇੰਟੈਗਰਲ ਕੋਚ ਦੇ ਕਿਰਾਏ ਵਿੱਚ 42 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਇੰਟੈਗਰਲ ਕੋਚ ਦੇ ਪ੍ਰਤੀ ਕਿਲੋਮੀਟਰ 261 ਪੈਸੇ ਵਸੂਲੇ ਜਾਣਗੇ। ਪਹਿਲਾਂ ਇੰਟੈਗਰਲ ਕੋਚ ਦਾ ਕਿਰਾਇਆ 219 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਤੋਂ ਇਲਾਵਾ ਸੁਪਰ ਇੰਟੈਗਰਲ ਕੋਚ ਦੇ ਕਿਰਾਏ ‘ਚ 46 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਹੁਣ ਸੁਪਰ ਇੰਟੈਗਰਲ ਕੋਚ ਲਈ 290 ਪੈਸੇ ਪ੍ਰਤੀ ਕਿਲੋਮੀਟਰ ਦਾ ਖਰਚਾ ਲਿਆ ਜਾਵੇਗਾ, ਜੋ ਪਹਿਲਾਂ 244 ਪੈਸੇ ਪ੍ਰਤੀ ਕਿਲੋਮੀਟਰ ਸੀ।