ਹਾਥਰਸ-ਅਲੀਗੜ੍ਹ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ,ਟੱਕਰ ਤੋਂ 60 ਮੀਟਰ ਦੂਰ ਡਿੱਗੇ ਲੋਕ, 17 ਦੀ ਮੌਤ,10 ਜ਼ਖਮੀ 

7 ਸਤੰਬਰ 2024

ਹਾਥਰਸ ‘ਚ ਆਗਰਾ-ਅਲੀਗੜ੍ਹ ਹਾਈਵੇਅ ‘ਤੇ ਸ਼ੁੱਕਰਵਾਰ ਸ਼ਾਮ ਅਲੀਗੜ੍ਹ ਡਿਪੂ ਦੀ ਇਕ ਮੈਕਸ ਗੱਡੀ ਅਤੇ ਰੋਡਵੇਜ਼ ਦੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 16 ਅਤੇ 1 ਹੋਰ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 10 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਵਿੱਚ 6 ਬੱਚੇ, 7 ਪੁਰਸ਼, 4 ਔਰਤਾਂ ਸ਼ਾਮਲ ਹਨ।

ਇਹ ਹਾਦਸਾ ਹਾਥਰਸ ਦੇ ਮੀਤਾਈ ਨੇੜੇ ਵਾਪਰਿਆ। ਮਰਨ ਵਾਲਿਆਂ ਵਿਚ 16 ਆਗਰਾ ਦੇ ਖੰਡੌਲੀ ਦੇ ਸੇਮਰਾ ਦੇ ਰਹਿਣ ਵਾਲੇ ਸਨ। ਜਦਕਿ ਇੱਕ ਫ਼ਿਰੋਜ਼ਾਬਾਦ ਦੇ ਦੀਦਾਮਈ ਦਾ ਰਹਿਣ ਵਾਲਾ ਸੀ। ਆਗਰਾ ਦੇ ਸੇਮਰਾ ਪਿੰਡ ਦੇ ਮੁਹੱਲਾ ਕਰੂ ‘ਚ ਉਸ ਸਮੇਂ ਸੋਗ ਛਾ ਗਿਆ ਜਦੋਂ ਸ਼ੁੱਕਰਵਾਰ ਦੇਰ ਰਾਤ ਪੋਸਟਮਾਰਟਮ ਤੋਂ ਬਾਅਦ ਸਾਰੇ 16 ਲੋਕਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ‘ਚ ਲਿਆਂਦਾ ਗਿਆ। ਸਾਰਾ ਪਿੰਡ ਰੋ ਪਿਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਪਿੰਡ ਵਿੱਚੋਂ ਇੱਕ ਸਮੇਂ ਵਿੱਚ 17 ਸੰਸਕਾਰ ਨਿਕਲਣਗੇ।