ਜੰਮੂ-ਕਸ਼ਮੀਰ ‘ਚ BJP ਦਾ ਮੈਨੀਫੈਸਟੋ ਜਾਰੀ, ਅਮਿਤ ਸ਼ਾਹ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ 

ਜੰਮੂ-ਕਸ਼ਮੀਰ,6 ਸਤੰਬਰ 2024

 ਭਾਜਪਾ ਨੇ ਸ਼ੁੱਕਰਵਾਰ 6 ਸਤੰਬਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਸਾਲ 3,000 ਰੁਪਏ ਟਰਾਂਸਪੋਰਟ ਭੱਤਾ ਦਿੱਤਾ ਜਾਵੇਗਾ। 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਟੈਬਲੇਟ ਅਤੇ ਲੈਪਟਾਪ ਮਿਲਣਗੇ।ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹਰ ਸਾਲ 2 ਮੁਫ਼ਤ ਐਲਪੀਜੀ ਸਿਲੰਡਰ ਦਿੱਤੇ ਜਾਣਗੇ। ਅਟਲ ਆਵਾਸ ਯੋਜਨਾ ਰਾਹੀਂ ਬੇਜ਼ਮੀਨੇ ਲੋਕਾਂ ਨੂੰ 5 ਮਰਲੇ ਜ਼ਮੀਨ ਮੁਫ਼ਤ ਦਿੱਤੀ ਜਾਵੇਗੀ।

ਅਮਿਤ ਸ਼ਾਹ ਨੇ ਕਿਹਾ, ‘ਜੰਮੂ-ਕਸ਼ਮੀਰ ਭਾਰਤ ਦਾ ਹੈ, ਸੀ ਅਤੇ ਹਮੇਸ਼ਾ ਰਹੇਗਾ। ਰਾਜ ਨੇ ਪਿਛਲੇ 10 ਸਾਲਾਂ ਵਿੱਚ ਵਿਕਾਸ ਕੀਤਾ ਹੈ ਅਤੇ ਤਰੱਕੀ ਕਰ ਰਿਹਾ ਹੈ। ਅੱਜ ਧਾਰਾ 370 ਅਤੇ 35 (ਏ) ਬੀਤੇ ਦੀ ਗੱਲ ਬਣ ਗਏ ਹਨ। ਹੁਣ ਇਹ ਸਾਡੇ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਬਰਦਸਤ ਫੈਸਲੇ ਕਾਰਨ ਹੋਇਆ ਹੈ। ਧਾਰਾ 370 ਇਤਿਹਾਸ ਬਣ ਗਿਆ ਹੈ। ਅਸੀਂ ਇਸਨੂੰ ਕਦੇ ਨਹੀਂ ਆਉਣ ਦਿਆਂਗੇ।ਰਾਹੁਲ ਅਤੇ ਕਾਂਗਰਸ ਨੂੰ 2 ਸਵਾਲ ਪੁੱਛੇ,:

ਪਹਿਲਾ- ‘ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਨੈਸ਼ਨਲ ਕਾਨਫਰੰਸ ਦੇ ਏਜੰਡੇ ਨਾਲ ਸਹਿਮਤ ਹੈ, ਜਿਸ ‘ਚ ਧਾਰਾ 370 ਨੂੰ ਵਾਪਸ ਲਿਆਉਣ ਦੀ ਗੱਲ ਕਹੀ ਗਈ ਹੈ। ਰਾਹੁਲ ਇਸ ‘ਤੇ ਕੁਝ ਨਹੀਂ ਕਹਿਣਗੇ।

ਦੂਜਾ- ਕੀ ਦੇਸ਼ ਵਿੱਚ ਦੋ ਝੰਡੇ ਹੋ ਸਕਦੇ ਹਨ? ਰਾਹੁਲ ਗਾਂਧੀ ਨੂੰ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ।

ਜੰਮੂ-ਕਸ਼ਮੀਰ ਵਿੱਚ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ 47 ਘਾਟੀ ਵਿੱਚ ਅਤੇ 43 ਜੰਮੂ ਡਿਵੀਜ਼ਨ ਵਿੱਚ ਹਨ। ਰਾਜ ਵਿੱਚ ਤਿੰਨ ਪੜਾਵਾਂ ਵਿੱਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ। ਨਤੀਜੇ 8 ਅਕਤੂਬਰ ਨੂੰ ਆਉਂਣਗੇ।