ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਬਣ ਗਏ PU ਦੇ ਨਵੇਂ ਪ੍ਰਧਾਨ, ਅਨੁਰਾਗ ਦਲਾਲ ਨੇ ਦਿੱਤੀ CYSS ਨੂੰ ਮਾਤ

6 ਸਤੰਬਰ 2024

ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਲਈ ਵੀਰਵਾਰ ਨੂੰ ਸੈਕਟਰ-14, ਚੰਡੀਗੜ੍ਹ ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵੋਟਿੰਗ ਹੋਈ। ਕੁੱਲ 56,252 ਵਿਦਿਆਰਥੀਆਂ ਨੇ ਚੋਣ ਲੜ ਰਹੇ 139 ਉਮੀਦਵਾਰਾਂ ਦੀ ਜਿੱਤ ਜਾਂ ਹਾਰ ਦਾ ਨਿਰਧਾਰਨ ਕਰਨਾ ਸੀ ਪੀਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ ਅੱਠ ਉਮੀਦਵਾਰ ਚੋਣ ਲੜ ਰਹੇ ਸਨ, ਜੋ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਦੀ ਨੁਮਾਇੰਦਗੀ ਕਰ ਰਹੇ ਸਨ। ਉਮੀਦਵਾਰਾਂ ਵਿੱਚ ਤਿੰਨ ਔਰਤਾਂ ਹਨ। ਉਮੀਦਵਾਰਾਂ ਵਿੱਚ CYSS ਤੋਂ ਪ੍ਰਿੰਸ ਚੌਧਰੀ, ABVP ਤੋਂ ਅਰਪਿਤਾ ਮਲਿਕ, NSUI ਤੋਂ ਰਾਹੁਲ ਨੈਨ, PSU ਲਲਕਰ ਤੋਂ ਸਾਰਾ, SOI ਤੋਂ ਤਰੁਣ ਸਿੱਧ, ਮੁਕੁਲ ਤੋਂ ਮੁਕੁਲ ਟਿਮ, ASF ਤੋਂ ਅਲਕਾ ਅਤੇ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਅਤੇ ਮਨਦੀਪ ਸਿੰਘ ਸ਼ਾਮਲ ਹਨ।ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਅਨੁਰਾਗ ਦਲਾਲ ਨੂੰ ਮਿਲੀਆਂ 3434 ਵੋਟਾਂ, ਦੂਜੇ ਨੰਬਰ ‘ਤੇ ਰਹੇ CYSS ਦੇ ਪ੍ਰਿੰਸ ਚੌਧਰੀ, CYSS ਦੇ ਪ੍ਰਿੰਸ ਚੌਧਰੀ ਨੂੰ ਮਿਲੀਆਂ 3129 ਵੋਟਾਂ ABVP ਦੀ ਮਹਿਲਾ ਉਮੀਦਵਾਰ ਅਰਪਿਤਾ ਮਲਿਕ ਨੂੰ 1114 ਵੋਟਾਂ ਮਿਲੀਆਂ

PU ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਆਪਣੇ ਵਿਰੋਧੀ CYSS ਦੇ ਪ੍ਰਿੰਸ ਚੌਧਰੀ ਤੋਂ 500 ਤੋਂ ਵੱਧ ਵੋਟਾਂ ਦਾ ਫਰਕ ਬਣਾਇਆ ਹੈ। ਅਨੁਰਾਗ ਦਲਾਲ ਨੂੰ ਹੁਣ ਤੱਕ 1523 ਵੋਟਾਂ ਮਿਲੀਆਂ ਹਨ। ਜਦੋਂ ਕਿ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ 947 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ।ਏਬੀਵੀਪੀ ਦੀ ਮਹਿਲਾ ਉਮੀਦਵਾਰ ਅਰਪਿਤਾ ਮਲਿਕ ਨੂੰ 374 ਅਤੇ ਸੋਈ ਦੇ ਤਰੁਣ ਸਿੱਧੂ ਨੂੰ 337 ਵੋਟਾਂ ਮਿਲੀਆਂ। ਜਦੋਂਕਿ ਮੀਤ ਪ੍ਰਧਾਨ ਦੇ ਅਹੁਦੇ ’ਤੇ ਕਰਨਦੀਪ ਸਿੰਘ (ਸੱਥ) 910 ਵੋਟਾਂ ਨਾਲ ਅੱਗੇ ਚੱਲ ਰਹੇ ਹਨ। NSUI ਦੇ ਅਰਚਿਤ ਗਰਗ 803 ਵੋਟਾਂ ਨਾਲ ਤੀਜੇ ਸਥਾਨ ‘ਤੇ ਅਤੇ USO ਦੇ ਕਰਨਵੀਰ ਕੁਮਾਰ 597 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ।ਸਕੱਤਰ ਦੇ ਅਹੁਦੇ ਲਈ ਜਸ਼ਨਪ੍ਰੀਤ ਸਿੰਘ (ਸੋਪੂ) ਨੂੰ 961 ਵੋਟਾਂ, ਵਿਨੀਤ ਯਾਦਵ (ਇਨਸੋ) ਨੂੰ 908 ਅਤੇ ਐਨਐਸਏਆਈ ਦੇ ਪਾਰਸ ਪਰਾਸਰ ਨੂੰ 856 ਵੋਟ