ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿਸਾਨਾਂ ਦਾ 1000 ਕਰੋੜ ਰੁਪਿਆ ਤਾਂ ਮੋੜ ਦਿਓ ! —- ਮੰਗ ਪੱਤਰ ਵਿੱਚ ਦੱਸਿਆ ਵੇਰਵਾ
ਨਿਊਜ਼ ਪੰਜਾਬ
ਗੁਰਦਾਸਪੁਰ,24 ਅਪ੍ਰੈਲ – ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਜਿਲ੍ਹਾ ਅਕਾਲੀ ਜੱਥਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ਵਿਚ ਉਹ ਗੰਨਾ ਕਾਸ਼ਤਕਾਰਾਂ ਦੇ 162 ਕਰੋੜ ਰੁਪਏ ਬਕਾਇਆ ਤਰੁੰਤ ਅਦਾਅ ਕਰਾਵੇ | ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਸਪੂਰ ਨੂੰ ਬਕਾਇਆ ਰਾਸ਼ੀ ਦੀ ਅਦਾਇਗੀ ਕਰਨ ਬਾਰੇ ਦਿਤੇ ਮੰਗ ਪੱਤਰ ਵਿਚ ਸ੍ਰ.ਬੱਬੇਹਾਲੀ ਨੇ ਕਿਹਾ ਕਿ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜੋ ਕਿ ਲਗਭਗ 1000 ਕਰੋੜ ਰੁਪਏ ਦੀ ਹੈ ( 2018 -19 ਦੇ 162 ਕਰੋੜ ਅਤੇ 2019 – 2020 ਦੀ ਲਗਭਗ 850 ਕਰੋੜ ਰੁਪਏ ) ਜਿਸ ਵਿੱਚੋਂ 94 ਕਰੋੜ ਰੁਪਏ ਦੀ ਰਾਸ਼ੀ ਸਹਿਕਾਰੀ ਮਿੱਲਾਂ ਦੀ ਹੈ ਅਤੇ 68 ਕਰੋੜ ਰੁਪਏ ਦੀ ਰਾਸ਼ੀ ਪ੍ਰਾਇਵੇਟ ਮਿੱਲਾਂ ਦੀ ਹੈ । ਜਿਸ ਵਿੱਚ ਜਿਲਾ ਗੁਰਦਾਸਪੁਰ ਦੀ ਸੂਗਰ ਮਿੱਲ ਪਨਿਆੜ ਦੀ 14 . 75 ( ਚੌਦਾ ਕਰੋੜ ਪਚੱਤਰ ਲੱਖ ਰੁਪਏ ) ਅਤੇ ਸ਼ੂਗਰ ਮਿੱਲ ਬਟਾਲਾ ਦੀ 6 ਕਰੋੜ ਦੀ ਰਾਸ਼ੀ ਬਕਾਇਆ ਹੈ ਅਤੇ ਸੀਜਨ 2019 – 2020 ਦੀ ਲਗਭਗ 850 ਕਰੋੜ ਹੈ ਜਿਸ ਵਿੱਚ 345 ਕਰੋੜ ਰੁਪਏ ਸਹਿਕਾਰੀ ਮਿੱਲਾਂ ਦੇ ਅਤੇ 505 ਕਰੋੜ ਰੁਪਏ ਪ੍ਰਾਇਵੇਟ ਮਿੱਲਾਂ ਦੇ ਹਨ । ਜਿਸ ਵਿੱਚ ਸ਼ੂਗਰ ਮਿੱਲ ਪਨਿਆੜ ਦਾ 38 . 62 ( ਅਠੱਤੀ ਕਰੋੜ ਬਾਹਠ ਲੱਖ ) ਰੁਪਏ ਅਤੇ ਸੂਗਰ ਮਿੱਲ ਬਟਾਲਾ ਦਾ 22 . 50 ( ਬਾਈ ਕਰੋੜ ਪੰਜਾਹ ਲੱਖ ) ਰੁਪਏ ਦੀ ਰਾਸ਼ੀ ਬਕਾਇਆ ਹੈ ਜੋ ਕਿ ਜਿਲਾ ਗੁਰਦਾਸਪੁਰ ਦੀ ਸਰਕਾਰੀ ਖੰਡ ਮਿੱਲਾਂ ਦੀ ਕੁੱਲ ਰਾਸ਼ੀ 81 . 87 ( ਇਕਆਸੀ ਕਰੋੜ ਸਤਾਸੀ ਲੱਖ ) ਰੁਪਏ ਬਣਦੀ ਹੈ ਅਤੇ ਪ੍ਰਾਇਵੇਟ ਕੀੜੀ ਮਿੱਲ ਇਕੱਲੀ ਦਾ ਹੀ 63 ਕਰੋੜ ਰੁਪਏ ਬਣਦੇ ਹਨ । ਇਹ ਸਾਰੀ ਰਾਸ਼ੀ ਲਗਭਗ 1000 ਕਰੋੜ ਰੁਪਏ ਦੀ ਬਣਦੀ ਹੈ । ਅਸੀ ਆਪ ਜੀ ਦੇ ਰਾਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਰੋਨਾ ਬਿਮਾਰੀ ਅਤੇ ਲਾਕਡਾਊਨ ( ਕਰਵਿਊ ) ਦੇ ਹਲਾਤਾਂ ਵਿੱਚ ਕਿਸਾਨਾਂ ਨੂੰ ਇਹ ਰਾਸ਼ੀ ਮਿਲਣੀ ਬਹੁਤ ਹੀ ਜਰੂਰੀ ਹੈ । ਕਿਉਂਕਿ ਕਰਫਿਊ ਕਰਕੇ ਕਿਸਾਨਾਂ ਦੀ ਮਾਲੀ ਹਾਲਤ ਬੜੀ ਕਮਜ਼ੋਰ ਹੋ ਗਈ ਹੈ । ਉਹਨਾਂ ਨੂੰ ਬੀਜ਼ , ਖਾਦ , ਦਵਾਈਆਂ , ਡੀਜਲ , ਅਤੇ ਹੋਰ ਖਰਚੇ ਕਰਨ ਵਾਸਤੇ ਪੈਸੇ ਦੀ ਲੋੜ ਹੈ । ਜੋ ਕਿ ਪ੍ਰਾਇਵੇਟ ਅਤੇ ਸਰਕਾਰੀ ਮਿੱਲਾਂ ਵਾਲੇ ਉਹਨਾਂ ਦੇ ਪੈਸਾ ਦੱਬ ਕੇ ਬੈਠੇ ਹਨ । ਜਿਸ ਨੂੰ ਤੁਰੰਤ ਹੁਕਮ ਜਾਰੀ ਕਰਕੇ ਕਿਸ਼ਾਨਾਂ ਦੇ ਬਣਦੇ ਪੈਸੇ ਉਹਨਾਂ ਨੂੰ ਦਿੱਤੇ ਜਾਣ ਤਾਂ ਜੋ ਫਸਲ ਦੀ ਕਟਾਈ ਅਤੇ ਬਿਜਾਈ ਠੀਕ ਢੰਗ ਨਾਲ ਕੀਤੀ ਜਾ ਸਕੇ ।