ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ -ਲੱਖ ਵਧਾਈ ਹੋਵੇ — ਗੁਰੂ ਜੀ ਦੀ ਸੰਖੇਪ ਜੀਵਨੀ ਅਤੇ ਅੱਜ ਦਾ ਮੁੱਖ ਵਾਕ ( ਹੁਕਮਨਾਮਾ ) ਅਤੇ ਗੁਰਬਾਣੀ ਦਾ live ਕੀਰਤਨ ਸਰਵਣ ਕਰੋ

ਵਾਹਿਗੁਰੂ ਜੀ ਕਾ ਖਾਲਸਾ        ਵਾਹਿਗੁਰ ਜੀ ਕੀ ਫਤਿਹ

ਸਮੂਹ ਸਿੱਖ ਜਗਤ ਨੂੰ ਅਦਾਰਾ ” ਨਿਊਜ਼ ਪੰਜਾਬ ” ਵਲੋਂ ਸਿੱਖ ਕੌਮ ਦੇ ਦੂਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ-ਲੱਖ ਵਧਾਈ ਹੋਵੇ |– ਗੁਰੂ ਜੀ ਦੀ ਸੰਖੇਪ ਜੀਵਨੀ – – –

—–

ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ (ਜਨਮ ) 1504 ਨੂੰ ਅੱਜ ਦੇ ਦਿਨ ਹਰੀਕੇ ਵਿਖੇ ਭਾਈ ਫੇਰੂ ਮਲ੍ਹ ਜੀ ਦੇ ਗ੍ਰਹਿ ਮਾਤਾ ਸਭਰਾਈ ਜੀ ਦੀ ਕੁੱਖੋਂ ਹੋਇਆ |ਉਨ੍ਹਾਂ ਦਾ ਜਨਮ ਦਾ ਨਾਮ ਲਹਿਣਾ ਜੀ ਸੀ , 27 ਸਾਲ ਦੀ ਉਮਰ ਵਿਚ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਹਮੇਸ਼ਾ ਲਈ ਉਨ੍ਹਾਂ ਦੇ ‘ ਸੇਵਾਦਾਰ ‘ ਹੋ ਗਏ | ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ 18 ਨਵੰਬਰ 1539 ਨੂੰ ਗੁਰਗੱਦੀ ਬਖਸ਼ੀ ਅਤੇ ਖੰਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਸਥਾਪਤ ਕੀਤਾ —

—–

ਗੁਰੂ ਅੰਗਦ ਦੇਵ ਜੀ ਨੇ 63 ਸਲੋਕ (ਸ਼ਬਦ ) ਉਚਾਰੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਰਜ਼ ਹਨ | ਗੁਰੂ ਜੀ ਨੇ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਕਰਦੇ ਹੋਏ ਗੁਰਮੁੱਖੀ ਲਿਪੀ ਦੀ ਵੱਡੀ ਦਾਤ ਕੌਮ ਨੂੰ ਦਿੱਤੀ ਜੋ ਕੌਮ ਦੀ ਵਿਲੱਖਤਾ ਦਾ ਸੂਚਕ ਬਣੀ | ਗੁਰਮੁੱਖੀ ਲਿਪੀ ਵਿੱਚ ਹੀ ਗੁਰੂ ਗਰੰਥ ਸਾਹਿਬ ਵਿਚਲੀ ਬਾਣੀ ਅੱਜ ਕੌਮ ਦੀ ਅਗਵਾਈ ਕਰ ਰਹੀ ਹੈ — –

—–

ਗੁਰੂ ਜੀ ਵੰਡ ਛਕਣ ਦੇ ਸਿਧਾਂਤ ਨੂੰ ਮਜ਼ਬੂਤ ਕਰਦਿਆਂ ਸੇਵਾ ਭਾਵਨਾ ਨਾਲ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਮਾਜ ਵਿੱਚ ਔਰਤਾਂ ਨੂੰ ਗੁਰੂ ਨਾਨਕ ਸਾਹਿਬ ਵਲੋਂ ਦਰਸਾਏ ਮਾਰਗ ਤੇ ਚਲਦਿਆਂ ਬਰਾਬਰਤਾ ਤੇ ਲਿਆ ਕੇ ਮਰਦ ਪ੍ਰਧਾਨ ਸਮਾਜ ਵਿੱਚ ਵਿਚਰਨ ਦੀ ਖੁੱਲ੍ਹ ਦਿੱਤੀ |

—–

ਗੁਰੂ ਜੀ ਨੇ ਕੌਮ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿੱਚ ਧਰਮਸ਼ਾਲਾ ( ਗੁਰਦਵਾਰੇ ) ਸਥਾਪਤ ਕੀਤੇ , ਨੌਜਵਾਨ ਬਚਿਆ ਨੂੰ ਸਰੀਰਕ ਤੋਰ ਤੇ ਬਲਵਾਨ ਕਰਨ ਲਈ ਮੱਲ-ਅਖਾੜੇ ਸਥਾਪਤ ਕੀਤੇ , ਇਸੇ ਦੌਰਾਨ ਇੱਕ ਵਾਰ ਬਾਬਰ ਦਾ ਪੁੱਤਰ ਹਿਮਾਯੂ ਆਪਣਾ ਰਾਜ -ਭਾਗ ਵਾਪਸ ਲੈਣ ਲਈ ਗੁਰੂ ਜੀ ਤੋਂ ਅਸ਼ੀਰਵਾਦ ਲੈਣ ਵਾਸਤੇ ਆਇਆ ਪਰ ਜਦੋ ਗੁਰੂ ਜੀ ਨੇ ਉਸ ਵਲ ਗੋਰ ਨਾ ਕੀਤਾ ਤਾ ਗੁੱਸੇ ਵਿੱਚ ਆਏ ਹਿਮਾਯੂ ਨੇ ਆਪਣੀ ਕਿਰਪਾਨ ਕੱਢ ਲਈ ਤਾ ਗੁਰੂ ਸਾਹਿਬ ਨੇ ਉਸ ਨੂੰ ਨਿਮਰਤਾ ਦਾ ਸੰਦੇਸ਼ ਦੇ ਕੇ ਸਿਧੇ ਰਸਤੇ ਪਾਇਆ | ਆਪ ਜੀ ਦੇ ਘਰ ਮਾਤਾ ਖੀਵੀ ਜੀ ਦੀ ਕੁੱਖੋਂ ਦੋ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ | ਗੁਰੂ ਅਮਰ ਦਾਸ ਜੀ ਨੂੰ ਗੁਰ-ਗੱਦੀ ਸੌਂਪ ਕੇ ਆਪ 16 ਅਪ੍ਰੈਲ 1552 ਨੂੰ ਜੋਤੀ-ਜੋਤ ਸਮਾਅ ਗਏ |

— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ  ਮੁੱਖ ਵਾਕ ( ਹੁਕਮਨਾਮਾ ) ਅਤੇ ਗੁਰਬਾਣੀ ਦਾ live ਕੀਰਤਨ ਸਰਵਣ ਕਰਨ ਲਈ     ਇੱਸ ਲਿੰਕ ਨੂੰ ਟੱਚ ਕਰੋ     OFT7YF6Q