80 ਸਾਲ ਦੀ ਉਮਰ ‘ਚ ਵੀ ਕੁਆਰੀ ਹੈ ਇਹ ਪੰਜਾਬੀ ਅਦਾਕਾਰ ਨਿਰਮਲ ਰਿਸ਼ੀ…… ਅਦਾਕਾਰ ਨੇ ਖੁਦ ਦੱਸਿਆ ਕਾਰਨ

1 ਸਤੰਬਰ 2024

ਨਿਰਮਲ ਰਿਸ਼ੀ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਜਨਮੀ ਨਿਰਮਲ ਰਿਸ਼ੀ ਨੇ ਆਪਣੇ 41 ਸਾਲਾਂ ਦੇ ਕਰੀਅਰ ਵਿੱਚ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਉਹ ‘ਦੰਗਲ’ ਅਤੇ ‘ਰਾਜਮਾ ਚਾਵਲ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀ ਉਮਰ 80 ਸਾਲ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ ਅਤੇ ਉਹ ਆਪਣੀ ਪੂਰੀ ਜ਼ਿੰਦਗੀ ਇਕੱਲੇ ਬਿਤਾਈ  ਹੈ।

ਅਦਾਕਾਰਾ ਨੇ ਵਿਆਹ ਨਾ ਕਰਨ ਬਾਰੇ ਖੁਲਾਸਾ ਵੀ ਕੀਤਾ ਹੈ। ਦਰਅਸਲ ਇੱਕ ਇੰਟਰਵਿਊ ‘ਚ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਤੋਂ ਪੁੱਛਿਆ ਗਿਆ ਕਿ ਆਖਿਰਕਾਰ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ? ਇਸ ਗੱਲ ਤਾਂ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ, “ਇਸ ਫੈਸਲੇ ‘ਚ ਮੇਰੇ ਨਾਲ ਕਦੇ ਵੀ ਜ਼ਬਰਦਸਤੀ ਨਹੀਂ ਹੋਈ ਸੀ, ਇਹ ਫੈਸਲਾ ਸਿਰਫ਼ ਮੇਰਾ ਸੀ, ਕਿਉਂਕਿ ਮੈਂ ਸੋਚਦੀ ਸੀ ਕਿ ਕੁੜੀਆਂ ਦਾ ਕਦੇ ਵੀ ਆਪਣਾ ਕੋਈ ਘਰ ਨਹੀਂ ਹੁੰਦਾ। ਕੁੜੀਆਂ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਹ ਸਹੁਰਾ ਘਰ ਹੈ ਅਤੇ ਇਹ ਪੇਕਾ ਘਰ ਹੈ। ਜਦੋਂ ਭਰਾ ਨਾਲ ਲੜਾਈ ਹੁੰਦੀ ਹੈ ਤਾਂ ਉਹ ਘਰ ਤੋਂ ਦੂਰ ਕਰ ਦਿੰਦੇ ਹਨ ਅਤੇ ਜਦੋਂ ਪਤੀ ਨਾਲ ਹੁੰਦੀ ਹੈ ਤਾਂ ਉਹ ਘਰੋਂ ਕੱਢ ਦਿੰਦਾ ਹੈ।ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ, “ਮੈਂ ਅੱਜ ਵੀ ਰੋਂਦੀ ਹਾਂ ਜਦੋਂ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦਾ ਘਰ ਨਹੀਂ ਹੈ। ਉਨ੍ਹਾਂ ਨੂੰ ਦੂਜੇ ਘਰ ਜਾਣਾ ਪੈਂਦਾ ਹੈ ਅਤੇ ਜਿੱਥੇ ਉਨ੍ਹਾਂ ਨੂੰ ਜਾਣਾ ਪੈਂਦਾ ਹੈ, ਉੱਥੇ ਵੀ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ।”

ਨਿਰਮਲ ਰਿਸ਼ੀ ਨੇ ਅੱਗੇ ਕਿਹਾ, “ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਕਦੇ ਵੀ ਆਪਣੇ ਮਾਤਾ-ਪਿਤਾ ਦਾ ਘਰ ਨਹੀਂ ਛੱਡਾਂਗੀ। ਫਿਰ ਮੇਰੇ ਭਰਾ ਅਤੇ ਭਾਬੀ ਨੂੰ ਬੁਰਾ ਲੱਗਣ ਲੱਗਿਆ। ਮੈਂ ਫ਼ੈਸਲਾ ਕੀਤਾ ਕਿ ਮੈਂ ਇਕੱਲੀ ਰਹਾਂਗੀ। ਪਿਆਰ ‘ਚ ਮੈਨੂੰ ਕੋਈ ਕਿੰਨੀ ਵੀ ਮਨਾਉਣ ਦੀ ਕੋਸ਼ਿਸ਼ ਕਰੇ, ਮੈਂ ਵਿਆਹ ਨਹੀਂ ਕਰਾਂਗੀ।”

ਨਿਰਮਲ ਰਿਸ਼ੀ ਨੇ ਫਿਲਮਾਂ ਤੋਂ ਪਹਿਲਾਂ ਇੱਕ ਅਧਿਆਪਕ ਵਜੋਂ ਕੰਮ ਕੀਤਾ ਅਤੇ 40 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਰੰਗਮੰਚ ਦਾ ਸ਼ੌਕੀ ਸੀ। ਇਸੇ ਜਨੂੰਨ ਨੇ ਉਨ੍ਹਾਂ ਨੂੰ ਫਿਲਮਾਂ ਵਿੱਚ ਲਿਆਂਦਾ ਅਤੇ ਅੱਜ ਨਿਰਮਲ ਰਿਸ਼ੀ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਬਣ ਚੁੱਕੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 22 ਅਪ੍ਰੈਲ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਅਭਿਨੇਤਰੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।