ਬਠਿੰਡਾ ਚ ਵਾਪਰੀ ਮੰਦਭਾਗੀ ਘਟਨਾ: ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਭੰਨੇ ਸ਼ੀਸ਼ੇ
ਪੰਜਾਬ ਨਿਊਜ਼,1 ਸਤੰਬਰ 2024
ਬਠਿੰਡਾ ਸ਼ਹਿਰ’ਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਬੀਤੀ ਰਾਤ ਇੱਕ ਮੰਦਭਾਗੀ ਘਟਨਾ ਵਾਪਰੀ , ਜਿਸ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਰੋੜੇ ਮਾਰ ਕੇ ਗੁਰਦੁਆਰੇ ਦੀ ਇਮਾਰਤ ਦੇ ਸ਼ੀਸ਼ੇ ਤੋੜ ਦਿੱਤੇ। ਇਹ ਘਟਨਾ ਸਥਾਨਕ 100 ਫੁੱਟੀ ਰੋਡ ਤੇ ਸਥਿਤ ਸੰਗਤ ਸਿਵਲ ਸਟੇਸ਼ਨ ਇਲਾਕੇ ਵਿੱਚ ਵਾਪਰੀ ਹੈ। ਜਿਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇੱਕ ਵੱਡਾ ਸਕੂਲ ਵੀ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਇਹ ਘਟਨਾ ਰਾਤ 11 ਤੋਂ 12 ਵਜੇ ਦੇ ਵਿਚਕਾਰ ਵਾਪਰੀ ਅਤੇ ਇਸ ਦਾ ਪਤਾ ਸਵੇਰੇ ਪਾਠੀ ਸਿੰਘ ਦੁਆਰਾ ਪ੍ਰਕਾਸ਼ ਕਰਨ ਸਮੇਂ ਲੱਗਿਆ ਅਤੇ ਉਹਨਾਂ ਵੱਲੋਂ ਕਮੇਟੀ ਨੂੰ ਸੂਚਿਤ ਕੀਤਾ ਗਿਆ।