ਬਠਿੰਡਾ ‘ਚ ਅੱਜ ਸਵੇਰੇ ਹੀ ਇਲੈਕਟਰੋਨਿਕ ਸ਼ੋ ਰੂਮ ‘ਚ ਲੱਗੀ ਭਿਆਨਕ ਅੱਗ; ਸਾਰਾ ਸਮਾਨ ਜਲ ਕੇ ਰਾਖ ,ਕਾਫੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ ਤੇ ਕਾਬੂ

ਪੰਜਾਬ ਨਿਊਜ਼,31 ਅਗਸਤ 2024

ਬਠਿੰਡਾ ਤੋਂ ਤੜਕੇ ਹੀ ਇੱਕ ਇਲੈਕਟ੍ਰੀਕਲ ਸ਼ੋਅ ਰੂਮ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਰਕੇ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ,ਸਮਾਨ ਤੋਂ ਲੈ ਕੇ ਸ਼ੋਅ ਰੂਮ ਵਿੱਚ ਪਿਆ ਕੈਸ਼ ਵੀ ਸੜ ਕੇ ਰਾਖ ਹੋ ਗਿਆ।

ਜਾਣਕਾਰੀ ਅਨੁਸਾਰ ਬੀਬੀ ਵਾਲਾ ਚੌਕ ਨਜ਼ਦੀਕ ਤਿੰਨ ਮੰਜ਼ਿਲਾਂ ਇਲੈਕਟ੍ਰੀਕਲ ਸ਼ੋਅ ਰੂਮ ਜਿਸ ਦੇ ਚਲਦੇ ਦੇਰ ਰਾਤ ਇਸ ਸ਼ੋਅ ਰੂਮ ‘ਚ ਭਿਆਨਕ ਅੱਗ ਲੱਗੀ ਹੈ, ਫਿਲਹਾਲ ਅੱਗ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ। ਪ੍ਰੰਤੂ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਹੈ ਕਿ ਸਾਡੀਆਂ ਵੱਖ ਵੱਖ ਥਾਵਾਂ ਤੋਂ ਗੱਡੀਆਂ ਆਈਆਂ ਹਨ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ ।