ਲੁਧਿਆਣਾ ‘ਚ ਵੱਡੀ ਵਾਰਦਾਤ,ਮਸ਼ਹੂਰ ਸਿੰਧੀ ਬੇਕਰੀ ‘ਚ ਵੜ੍ਹ ਕੇ ਬੇਕਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ

ਲੁਧਿਆਣਾ ,29 ਅਗਸਤ 2024

ਲੁਧਿਆਣਾ- ਰਾਜਗੁਰੂ ਨਗਰ ਸਥਿਤ ਸ਼ਹਿਰ ਦੀ ਮਸ਼ਹੂਰ ਸਿੰਧੀ ਬੇਕਰੀ ਦੇ ਮਾਲਕ ਨਵੀਨ ‘ਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਵੱਲੋਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਦੱਸ ਦਈਏ ਕਿ ਇਸ ਹਾਦਸੇ ਵਿਚ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਗੋਲੀ ਲੱਗੀ ਹੈ ਤੇ ਲੁਧਿਆਣਾ ਦੇ ਮੈਡੀਸਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਕੂਟਰ ਤੇ ਆਏ ਦੋ ਨਕਾਬ ਪੋਸ਼ਾਂ ਨੇ ਗੋਲੀਆਂ ਚਲਾਈਆਂ ਹਨ, ਇੱਕ ਗੋਲੀ ਬੇਕਰੀ ਦੇ ਬਾਹਰ ਚੱਲੀ ਤੇ ਦੋ ਅੰਦਰ ਚੱਲੀਆਂ ਹਨ। ਬੇਕਰੀ ਦੇ ਮਾਲਕ ਦੇ ਬੇਟੇ ਦੇ ਗਰਦਨ ਉੱਤੇ ਗੋਲੀ ਲੱਗੀ ਹੈ।ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ।ਐਕਟਿਵਾ ‘ਤੇ ਆਏ ਦੋਵੇਂ ਨੌਜਵਾਨ ਪਟਕੇ ਪਹਿਨੇ ਹੋਏ ਸਨ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।