ਕਿਸਾਨਾਂ ਖਿਲਾਫ਼ ਕੰਗਨਾ ਰਣੌਤ ਦੇ ਬਿਆਨ ਤੋਂ BJP ਹਾਈ ਕਮਾਨ ਨੇ ਝਾੜਿਆ ਪੱਲਾ
26 ਅਗਸਤ 2024
ਭਾਜਪਾ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੇ ਉਸ ਬਿਆਨ ਤੋਂ ਦੂਰੀ ਬਣਾ ਲਈ ਹੈ, ਜਿਸ ਵਿੱਚ ਉਸ ਨੇ ਕਿਸਾਨ ਅੰਦੋਲਨ ਦੌਰਾਨ ਬਲਾਤਕਾਰ-ਕਤਲ ਦੀ ਗੱਲ ਕੀਤੀ ਸੀ। ਸੋਮਵਾਰ ਨੂੰ ਬੀਜੇਪੀ ਨੇ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਲਿਖਿਆ ਹੈ- ਪਾਰਟੀ ਕੰਗਨਾ ਦੇ ਬਿਆਨ ਨਾਲ ਅਸਹਿਮਤ ਹੈ। ਉਨ੍ਹਾਂ ਨੂੰ ਪਾਰਟੀ ਨੀਤੀ ਦੇ ਮੁੱਦਿਆਂ ‘ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਉਹ ਪਾਰਟੀ ਦੀ ਤਰਫੋਂ ਬਿਆਨ ਦੇਣ ਦਾ ਵੀ ਅਧਿਕਾਰਤ ਨਹੀਂ ਹੈ।ਭਾਜਪਾ ਨੇ ਕੰਗਨਾ ਨੂੰ ਇਸ ਮੁੱਦੇ ‘ਤੇ ਹੋਰ ਕੋਈ ਬਿਆਨ ਨਾ ਦੇਣ ਦੀ ਹਦਾਇਤ ਕੀਤੀ ਹੈ। ਪਾਰਟੀ ਦੇ ਬਿਆਨ ‘ਚ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਸਿਧਾਂਤ ‘ਤੇ ਚੱਲਣ ਦੀ ਗੱਲ ਕੀਤੀ ਗਈ ਹੈ।