ਸੁਪਰਸਟਾਰ ਨਾਗਾਰਜੁਨ ਦੇ ਕਨਵੈਨਸ਼ਨ ਸੈਂਟਰ ‘ਤੇ ਚੱਲਿਆ ਬੁਲਡੋਜ਼ਰ
24 ਅਗਸਤ 2024
ਮਸ਼ਹੂਰ ਅਦਾਕਾਰ ਨਾਗਾਰਜੁਨ ਦੀ ਮਲਕੀਅਤ ਵਾਲੇ ਐਨ ਕਨਵੈਨਸ਼ਨ ਸੈਂਟਰ ਨੂੰ ਕਬਜ਼ੇ ਕਾਰਨ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਕਾਰਵਾਈ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਕੀਤੀ ਜਾ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਦੋਸ਼ ਹੈ ਕਿ ਕਨਵੈਨਸ਼ਨ ਸੈਂਟਰ ਨੂੰ ਸਥਾਨਕ ਜਲ ਭੰਡਾਰ, ਤਾਮੀਦੀ ਚੇਰੇਵੂ ‘ਤੇ ਨਾਜਾਇਜ਼ ਤੌਰ ‘ਤੇ ਕਬਜ਼ਾ ਕਰਕੇ ਬਣਾਇਆ ਗਿਆ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ (ਹਾਈਡਰਾ) ਦੇ ਅਧਿਕਾਰੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਾਢੇ ਤਿੰਨ ਏਕੜ ਜ਼ਮੀਨ, ਜੋ ਕਿ ਪਹਿਲਾਂ ਝੀਲ ਦਾ ਹਿੱਸਾ ਸੀ, ’ਤੇ ਕਬਜ਼ਾ ਕਰਕੇ ਇਹ ਕੇਂਦਰ ਬਣਾਇਆ ਗਿਆ ਹੈ। 10 ਏਕੜ ਪਲਾਟ ‘ਤੇ ਬਣੇ ਐਨ-ਕਨਵੈਨਸ਼ਨ ਸੈਂਟਰ ‘ਤੇ ਕਈ ਸਾਲਾਂ ਤੋਂ ਜਾਂਚ ਚੱਲ ਰਹੀ ਸੀ। ਇਹ ਕਾਰਵਾਈ ਸ਼ਹਿਰ ਦੇ ਮਾਧਾਪੁਰ ਖੇਤਰ ਵਿੱਚ ਥਾਮੀਕੁੰਟਾ ਝੀਲ ਦੇ ਫੁੱਲ ਟੈਂਕ ਲੈਵਲ (ਐਫਟੀਐਲ) ਖੇਤਰ ਅਤੇ ਬਫਰ ਜ਼ੋਨ ਦੇ ਅੰਦਰ ਗੈਰ-ਕਾਨੂੰਨੀ ਉਸਾਰੀ ਦੇ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਕਨਵੈਨਸ਼ਨ ਸੈਂਟਰ ਦੀ ਸਥਾਪਨਾ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਕੀਤੀ ਸੀ। ਅਧਿਕਾਰੀਆਂ ਨੇ ਇਸ ਨੂੰ ਢਾਹੁਣ ਤੋਂ ਪਹਿਲਾਂ ਹੀ ਕਨਵੈਨਸ਼ਨ ਸੈਂਟਰ ਦੇ ਮਾਲਕਾਂ ਨੂੰ ਨੋਟਿਸ ਭੇਜਿਆ ਸੀ। ਨੋਟਿਸ ‘ਚ ਸਪੱਸ਼ਟ ਕਿਹਾ ਗਿਆ ਸੀ ਕਿ ਇਸ ਜਗ੍ਹਾ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਲਈ ਭਾਰੀ ਮਸ਼ੀਨਰੀ ਅਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।