ਤਾਲਾਬੰਦੀ ਦੌਰਾਨ ਵਰਕਰਾਂ ਨੂੰ ਤਨਖਾਹ ਦੇਣ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚਣੋਤੀ – ਲੁਧਿਆਣਾ ਦੇ ਉਦਯੋਗਪਤੀ ਆਏ ਅਗੇ

ਲੁਧਿਆਣਾ , 23 ਅਪ੍ਰੈਲ  ਨਿਊਜ਼ ਪੰਜਾਬ – ਦੇਸ਼ ਵਿੱਚ ਲਾਗੂ ਕੀਤੀ ਤਾਲਾਬੰਦੀ ਦੌਰਾਨ ਫੈਕਟਰੀ ਵਰਕਰਾਂ ਨੂੰ ਤਨਖਾਹ ਦੇਣ ਦੇ ਕੇਂਦਰ ਸਰਕਾਰ ਦੇ ਹੁਕਮ ਨੂੰ ਸਨਅਤਕਾਰਾਂ ਨੇ ਸੁਪਰੀਮ ਕੋਰਟ ਵਿੱਚ ਚਣੋਤੀ ਦੇ ਦਿਤੀ ਹੈ |
ਲੁਧਿਆਣਾ ਹੈਂਡ ਟੂਲਜ਼ ਐਸੋਸੀਏਸ਼ਨ ਵਲੋਂ ਪ੍ਰਧਾਨ ਐੱਸ ਸੀ ਰਲਹਣ ਵਲੋਂ 41 ਹੋਰ ਉਦਯੋਗਪਤੀਆਂ ਵਲੋਂ 21 ਅਪ੍ਰੈਲ ਨੂੰ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ | ਇਸ ਵਿੱਚ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 29 ਮਾਰਚ ਨੂੰ ਜਾਰੀ ਕੀਤੇ ਹੁਕਮਾਂ ਵਿਚਲੇ (111 ) ਤਨਖਾਹ ਦੇਣ ਵਾਲੇ ਹਿਸੇ ਨੂੰ ਚਣੋਤੀ ਦਿਤੀ ਹੈ |ਰਿਟ ਪਟੀਸ਼ਨ ਜੋ 21 ਅਪ੍ਰੈਲ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਦੀ ਸੁਣਵਾਈ ਲਈ ਕਿਹੜੀ ਤਾਰੀਖ ਤੈਅ ਕੀਤੀ ਜਾਂਦੀ ਹੈ ਇਸ ਸਬੰਧੀ ਆਉਂਦੇ 2 -3 ਦਿਨਾਂ ਵਿੱਚ ਪਤਾ ਲਗੇਗਾ |ਸਨਅਤਕਾਰਾਂ ਨੇ ਦਲੀਲ ਦਿਤੀ ਹੈ ਕਿ ਭਾਰਤੀ ਕਨੂੰਨ ਅਨੁਸਾਰ ਸਰਕਾਰ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਕਿ ਉਹ ਨਿਜ਼ੀ ਅਦਾਰਿਆਂ ਨੂੰ ਤਾਲਾਬੰਦੀ ਦੌਰਾਨ ਵਰਕਰਾਂ ਨੂੰ ਪੂਰੀ ਤਨਖਾਹ ਅਦਾਅ  ਕਰਨ |

 ਪੜ੍ਹੋ ਵਿਸਥਾਰ ਨਾਲ        Press Release