ਵਕੀਲਾਂ ਨੇ ਮੁਲਜ਼ਮਾਂ ਦੀ ਨੁਮਾਇੰਦਗੀ ਕਰਨ ਤੋਂ ਕੀਤਾ ਇਨਕਾਰ, ਐਮਵੀਏ ਨੇ 24 ਅਗਸਤ ਨੂੰ ਦਿੱਤਾ ਬੰਦ ਦਾ ਸੱਦਾ

ਬਦਲਾਪੁਰ: 21 ਅਗਸਤ 2024

ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਬਦਲਾਪੁਰ ਸ਼ਹਿਰ ਦੇ ਇਕ ਸਕੂਲ ‘ਚ ਦੋ ਚਾਰ ਸਾਲ ਦੀਆਂ ਬੱਚੀਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ‘ਚ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਜਿੱਥੇ ਕਲਿਆਣ ਬਾਰ ਐਸੋਸੀਏਸ਼ਨ ਨਾਲ ਜੁੜੇ ਵਕੀਲਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦਾ ਅਦਾਲਤ ਵਿੱਚ ਬਚਾਅ ਨਹੀਂ ਕਰਨਗੇ, ਉੱਥੇ ਹੀ ਸੂਬੇ ਦੀ ਵਿਰੋਧੀ ਜਥੇਬੰਦੀ ਮਹਾਂ ਵਿਕਾਸ ਅਗਾੜੀ (ਐਮਵੀਏ) ਨੇ ਬੰਦ ਦਾ ਸੱਦਾ ਦਿੱਤਾ ਹੈ। ਐਮਵੀਏ ਨੇ 24 ਅਗਸਤ ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਹੈ

ਬਦਲਾਪੁਰ ‘ਚ ਬੁੱਧਵਾਰ ਨੂੰ ਸਕੂਲ ਬੰਦ ਰਹੇ, ਜਦਕਿ ਪ੍ਰਸ਼ਾਸਨ ਨੇ ਸ਼ਹਿਰ ‘ਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ। ਕਾਂਗਰਸ, ਸ਼ਿਵ ਸੈਨਾ ਅਤੇ ਐਨਸੀਪੀ ਦੀ ਮਹਾ ਵਿਕਾਸ ਅਗਾੜੀ ਨੇ ਵੀ ਅਪਰਾਧ ਦੇ ਵਿਰੋਧ ਵਿੱਚ 24 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ ਕਿ ਇਹ ਫੈਸਲਾ ਸਹਿਯੋਗੀ ਦਲਾਂ ਦੀ ਬੈਠਕ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ, ”ਅਸੀਂ ਸੂਬੇ ‘ਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਅਤੇ ਭਾਜਪਾ ਦੀ ਅਗਵਾਈ ਵਾਲੀ ਮਹਾਗਠਜੋੜ ਸਰਕਾਰ ਦੀ ਹਰ ਮੋਰਚੇ ‘ਤੇ ਅਸਫਲਤਾ ਬਾਰੇ ਚਰਚਾ ਕੀਤੀ।