ਪੰਜਾਬ ਦੇ ਸਮੂਹ ਤਹਸੀਲਦਾਰ 19 ਅਗਸਤ ਤੋਂ ਅਣਮਿੱਥੇ ਸਮੇਂ ਲਈ ਜਾਣਗੇ ਛੁੱਟੀ ਤੇ …..ਪੜ੍ਹੋ ਲੋਕਾਂ ਨੂੰ ਕੀ ਕੀਤੀ ਅਪੀਲ ?
ਪੰਜਾਬ ਨਿਊਜ਼,17 ਅਗਸਤ 2024
ਪੰਜਾਬ ਦੇ ਸਮੂਹ ਤਹਿਸੀਲਦਾਰ 19 ਅਗਸਤ ਤੋਂ ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਸਮੂਹਕ ਛੁੱਟੀ ਤੇ ਜਾ ਰਹੇ ਹਨ ਜਿਸ ਕਾਰਨ ਇਕੱਲਾ ਪੰਜਾਬ ਦੇ ਖਜ਼ਾਨੇ ਨੂੰ ਹੀ ਨਹੀਂ ਘਾਟਾ ਪਵੇਗਾ ਸਗੋਂ ਰਜਿਸਟਰੀਆਂ ਜਾਂ ਫਿਰ ਹੋਰ ਜਰੂਰੀ ਕੰਮਕਾਜ ਤਹਿਸੀਲਾਂ ਚ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪਵੇਗਾ । ਪੰਜਾਬ ਰੈਵੀਨਿਊ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ 19 ਅਗਸਤ ਨੂੰ ਜ਼ਿਲ੍ਾ ਮਾਲ ਦਫਤਰ ਤੇ ਤਹਸੀਲਾਂ ਵਿੱਚ ਕੰਮਾਂ ਕਾਰਾਂ ਲਈ ਨਾ ਆਉਣ । ਉਹਨਾਂ ਕਿਹਾ ਕਿ 19 ਅਗਸਤ ਤੋਂ ਜਿਲਾ ਮਾਲ ਅਫਸਰ, ਤਹਿਸੀਲਦਾਰ ਤੇ ਨਾਇਬ ਤਹਸੀਲਦਾਰ ਸਮੂਹਿਕ ਛੁੱਟੀ ਤੇ ਜਾ ਰਹੇ । ਇਸ ਲਈ ਲੋਕਾਂ ਨੂੰ ਪਹਿਲਾਂ ਜਰੂਰੀ ਕਰਨਾ ਹੈ ਕਿ ਉਹਨਾਂ ਦੀ ਖੱਜਲਖੁਆਰੀ ਨਾ ਹੋਵੇ ।
ਪੜ੍ਹੋ ਕੀ ਹਨ ਮੰਗਾਂ