ਅੱਜ ਕੇਰਲ ਦੇ ਵਾਇਨਾਡ ਜਾਣਗੇ PM ਮੋਦੀ,ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਲੈਣਗੇ ਜਾਇਜ਼ਾ
10 ਅਗਸਤ 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਰਲ ਦੇ ਵਾਇਨਾਡ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 10 ਅਗਸਤ ਦੁਪਹਿਰ ਨੂੰ ਕਲਪੇਟਾ ਪਹੁੰਚਣਗੇ ਅਤੇ ਫਿਰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ।
ਦੂਜੇ ਪਾਸੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਤਿਰੂਵਨੰਤਪੁਰਮ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੀਐਮ ਮੋਦੀ ਦਾ ਵਾਇਨਾਡ ਦੌਰਾ ਰਾਜ ਸਰਕਾਰ ਦੀ ਉਸ ਮੰਗ ਦੇ ਵਿਚਕਾਰ ਹੋ ਰਿਹਾ ਹੈ ,ਜਿਸ ਵਿੱਚ ਉਨ੍ਹਾਂ ਨੇ ਜ਼ਮੀਨ ਖਿਸਕਣ ਨੂੰ ‘ਰਾਸ਼ਟਰੀ ਆਫ਼ਤ’ ਮੰਨਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਬੇਨਤੀ ‘ਤੇ ਗ੍ਰਹਿ ਮੰਤਰਾਲੇ ਨੇ ਤਬਾਹੀ ਦੀ ਗੰਭੀਰਤਾ ਦੀ ਜਾਂਚ ਕਰਨ ਅਤੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ 9 ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ। ਵਿਜਯਨ ਨੇ ਕਿਹਾ ਕਿ ਰਾਜ ਨੂੰ ਇੱਕ ਵਿਆਪਕ ਪੁਨਰਵਾਸ ਪੈਕੇਜ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਬਹੁਤ ਸਹਿਯੋਗੀ ਅਤੇ ਮਦਦਗਾਰ ਰਹੀ ਹੈ।
ਇਸ ਦੌਰਾਨ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਚੂਰਲਮਾਲਾ ਅਤੇ ਮੁੰਡਕਾਈ ਖੇਤਰਾਂ ਤੋਂ ਲਾਪਤਾ ਲੋਕਾਂ ਦੀ ਭਾਲ ਨੌਵੇਂ ਦਿਨ ਵੀ ਜਾਰੀ ਰਹੀ, ਜਿਸ ਵਿੱਚ ਸੈਨਾ ਅਤੇ ਜਲ ਸੈਨਾ ਸਮੇਤ ਕਈ ਬਲਾਂ ਦੇ 1,026 ਜਵਾਨ, 500 ਤੋਂ ਵੱਧ ਵਲੰਟੀਅਰ ਅਤੇ ਭਾਰੀ ਮਸ਼ੀਨਰੀ ਉੱਥੇ ਤਾਇਨਾਤ ਹੈ।ਬਿਆਨ ਵਿਚ ਕਿਹਾ ਗਿਆ ਹੈ ਕਿ ਇਕੱਲੇ ਮੁੜ ਵਸੇਬੇ ਦੇ ਉਦੇਸ਼ਾਂ ਲਈ 2,000 ਕਰੋੜ ਰੁਪਏ ਦੀ ਲੋੜ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, 30 ਜੁਲਾਈ ਨੂੰ ਹੋਏ ਵਿਨਾਸ਼ਕਾਰੀ ਜ਼ਮੀਨ ਖਿਸਕਣ ਦੇ ਹਾਦਸੇ ਵਿਚ ਹੁਣ ਤੱਕ ਕੁੱਲ 226 ਲੋਕਾਂ ਦੀ ਜਾਨ ਜਾ ਚੁੱਕੀ ਹੈ। 197 ਲਾਸ਼ਾਂ ਦੇ ਸਰੀਰ ਦੇ ਅੰਗ ਬਰਾਮਦ ਕੀਤੇ ਗਏ ਹਨ, ਜਦਕਿ 133 ਲੋਕ ਲਾਪਤਾ ਹਨ