ਪੈਰਿਸ ਓਲੰਪਿਕ 2024: ਕਾਂਸੀ ਦੇ ਮੈਡਲ ਲਈ ਭਾਰਤ ਹਾਕੀ ਟੀਮ ਤੇ ਸਪੇਨ ਵਿਚਾਲੇ ਹੋਵੇਗਾ ਮੁਕਾਬਲਾ ਕੁਛ ਹੀ ਦੇਰ ਬਾਅਦ ਸ਼ੁਰੂ
ਪੈਰਿਸ ਓਲੰਪਿਕ,8 ਅਗਸਤ 2024
ਪੈਰਿਸ ਓਲੰਪਿਕ ਦੀ ਪੁਰਸ਼ ਹਾਕੀ ਵਿੱਚ ਭਾਰਤ ਦਾ ਕਾਂਸੀ ਦੇ ਤਮਗੇ ਲਈ ਸਪੇਨ ਨਾਲ ਮੈਵਹ ਹੋਵੇਗਾ। ਇਹ ਮੁਕਾਬਲਾ ਸ਼ਾਮ 5.30 ਵਜੇ ਤੋਂ ਖੇਡਿਆ ਜਾਵੇਗਾ।ਜੇਕਰ ਇਹ ਮੁਕਾਬਲਾ ਭਾਰਤ ਜਿੱਤਦਾ ਹੈ ਤਾਂ ਓਲੰਪਿਕ ਵਿੱਚ ਭਾਰਤ ਦਾ ਇਹ ਲਗਾਤਾਰ ਦੂਜਾ ਬਰੌਂਜ਼ ਮੈਡਲ ਹੋਵੇਗਾ। ਟੀਮ ਇੰਡੀਆ ਨੇ ਟੋਕੀਓ ਓਲੰਪਿਕ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਵਾਰ ਟੀਮ ਜਰਮਨੀ ਤੋਂ ਸੈਮੀਫਾਈਨਲ ਹਾਰ ਕੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਸਪੇਨ ਨੂੰ ਨੀਦਰਲੈਂਡ ਨੇ ਸੈਮੀਫਾਈਨਲ ਮੈਚ ਹਰਾਇਆ। ਭਾਰਤ ਦੇ ਮੈਚ ਦੇ ਬਾਅਦ ਰਾਤ 10.30 ਵਜੇ ਤੋਂ ਜਰਮਨੀ ਤੇ ਨੀਦਰਲੈਂਡ ਦੇ ਵਿਚਾਲੇ ਗੋਲਡ ਮੈਡਲ ਮੈਚ ਹੋਵੇਗਾ।